समाचार फ्लैश
बांग्लादेश में बड़े निवेश के पीछे चीन की क्या है नीयत? खिलौनों के बाद अब चीन से आने वाली किस चीज़ पर लगाम लगाएगा भारत पेले ने फैन्स के लिए जारी किया संदेश, कहा- मज़बूत हूं, वर्ल्ड कप देख रहा हूं बेडरूम फोटोज शेयर करने पर तारक मेहता की रीटा रिपोर्टर भड़की एक्ट्रेस बोलीं - मैं कैसी पत्नी, कैसी मां... दिल्ली की मिनी सरकार चुनने के लिए वोटिंग जारी, केजरीवाल ने की ये अपील संधवा द्वारा पंजाब राज्य महिला गतका चैंपियनशिप की शुरुआत फौजा सिंह सरारी द्वारा बाग़बानी विभाग के समूह ब्लॉक अफसरों के संपर्क नंबरों की सूची प्रकाशित करने के निर्देश, जिससे किसान ज़रूरत पडऩे पर ले सकें सलाह पंजाब पुलिस की ए. जी. टी. एफ. द्वारा लारेंस बिशनोयी गैंग का मैंबर ढकोली से गिरफ़्तार; 20 पिस्तौलें, इनोवा कार बरामद विजीलैंस ब्यूरो द्वारा 1,15,000 रुपए की रिश्वत लेने वाले सेवामुक्त एसएमओ के विरुद्ध भ्रष्टाचार का मामला दर्ज उर्फी जावेद ने एक बार फिर शेयर की टॉपलेस वीडियो , यूजर्स जमकर कर रहे हैं कमेंट

 ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ  

news-details

Bolda Punjab

ਮਾਨਸਾ, 27 ਸਤੰਬਰ:
ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਅਤੇ ਨੂੰ ਢੁੱਕਵੇਂ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ।
  ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਓਵਰ ਬਰਿੱਜ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਵਿਖੇ ਸੋਕ ਪਿਟ ਬਣਾਏ ਜਾਣ ਤਾਂ ਜੋ ਮੀਂਹ ਦਾ ਪਾਣੀ ਇਨ੍ਹਾਂ ਵਿਚ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾਣ।
  ਉਨ੍ਹਾਂ ਚਕੇਰੀਆਂ ਪਿੰਡ ਵਿਖੇ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਝੋਨੇ ਦੇ ਖੇਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਪਾਸੋਂ ਪ੍ਰਭਾਵਿਤ ਫਸਲ ਬਾਰੇ ਜਾਣਕਾਰੀ ਲਈ।
ਇਸ ਮੌਕੇ ਪਟਵਾਰੀ ਹਲਕਾ ਮਾਨਸਾ ਸ੍ਰੀ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਾਨਸਾ ਸ੍ਰੀ ਬੀਰਬਲ ਸਿੰਘ, ਨਾਇਬ ਤਹਿਸੀਲਦਾਰ ਜੋਗਾ ਸ੍ਰੀ ਕਰਮਜੀਤ ਸਿੰਘ, ਸ੍ਰੀ ਰਮਨਦੀਪ ਸਿੰਘ ਜੇ.ਈ., ਅਤੇ ਸੈਨਟਰੀ ਸੁਪਰਵਾਇਜ਼ਰ ਸ੍ਰੀ ਤਰਸੇਮ ਸਿੰਘ ਮੌਜੂਦ ਸਨ।