समाचार फ्लैश
बांग्लादेश में बड़े निवेश के पीछे चीन की क्या है नीयत? खिलौनों के बाद अब चीन से आने वाली किस चीज़ पर लगाम लगाएगा भारत पेले ने फैन्स के लिए जारी किया संदेश, कहा- मज़बूत हूं, वर्ल्ड कप देख रहा हूं बेडरूम फोटोज शेयर करने पर तारक मेहता की रीटा रिपोर्टर भड़की एक्ट्रेस बोलीं - मैं कैसी पत्नी, कैसी मां... दिल्ली की मिनी सरकार चुनने के लिए वोटिंग जारी, केजरीवाल ने की ये अपील संधवा द्वारा पंजाब राज्य महिला गतका चैंपियनशिप की शुरुआत फौजा सिंह सरारी द्वारा बाग़बानी विभाग के समूह ब्लॉक अफसरों के संपर्क नंबरों की सूची प्रकाशित करने के निर्देश, जिससे किसान ज़रूरत पडऩे पर ले सकें सलाह पंजाब पुलिस की ए. जी. टी. एफ. द्वारा लारेंस बिशनोयी गैंग का मैंबर ढकोली से गिरफ़्तार; 20 पिस्तौलें, इनोवा कार बरामद विजीलैंस ब्यूरो द्वारा 1,15,000 रुपए की रिश्वत लेने वाले सेवामुक्त एसएमओ के विरुद्ध भ्रष्टाचार का मामला दर्ज उर्फी जावेद ने एक बार फिर शेयर की टॉपलेस वीडियो , यूजर्स जमकर कर रहे हैं कमेंट

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

news-details

   Bolda Punjab
ਸ਼੍ਰੀ ਮੁਕਤਸਰ ਸਾਹਿਬ 28 ਸਤੰਬਰ ,

ਪੰਜਾਬ ਸਰਕਾਰ ਦੁਆਰਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ  ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਮੱਲਾਂ ਮਾਰਨ ਵਾਲੇ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ ਦੇ ਵਿਦਿਆਰਥੀਆਂ ਦਾ ਸਕੂਲ ਮੁੱਖ ਅਧਿਆਪਕ ਅਤੇ ਸਟਾਫ਼ ਵੱਲੋਂ ਸਨਮਾਨ  ਕੀਤਾ ਗਿਆ।  ਇਸ ਮੌਕੇ ਸ੍ਰੀ ਰਾਜ ਕ੍ਰਿਸ਼ਨ ਕੰਬੋਜ ਡੀ. ਪੀ. ਈ. ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ  ਅਤੇ ਖੇਡਾਂ ਦੇ ਮਹੱਤਵ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।  ਸਕੂਲ ਮੁੱਖ ਅਧਿਆਪਕ ਸ. ਸ਼ਾਮਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਖੇਡਾਂ ਨਾਲ ਜੁੜ ਕੇ ਵਿਦਿਆਰਥੀ ਜਿੱਥੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ ਉੱਥੇ ਹੀ ਉਹ ਆਪਣੇ ਆਉਣ ਵਾਲੇ ਜੀਵਨ ਵਿਚ ਜਿੱਤਾਂ ਦਾ ਅਨੰਦ ਲੈਣ ਅਤੇ ਹਾਰਾਂ ਦਾ  ਸਾਹਮਣਾ ਕਰਨ ਦੇ ਕਾਬਲ ਹੁੰਦੇ ਹਨ।  ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਵਿਚੋਂ ਅਮਰ ਸਿੰਘ, ਗੁਰਨਾਮ ਸਿੰਘ, ਸਾਹਿਲ ਗਰਗ, ਸ਼ਿਖਾ ਥਾਪਰ, ਰਾਜੇਸ਼ ਕੁਮਾਰ  ਸਨਿਯਾ ਰਾਣੀ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।