ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਕੀ ਟੱਲੀ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਲਾਇਟ ਚੋਂ ਉਤਾਰਿਆ ਗਿਆ  ?

news-details

 bolda punjab
ਜਰਮਨੀ 19 ਸਤੰਬਰ , ਕੀ ਸ਼ਰਾਬ ਨਾਲ ਟੱਲੀ ਹੋਏ ਮੁੱਖ ਮੰਤਰੀ ਪੰਜਾਬ ਨੂੰ ਜਰਮਨੀ ਦੇ ਇਕ ਏਅਰਪੋਰਟ ਤੇ ਜਹਾਜ਼ ਤੋਂ ਉਤਾਰਿਆ ਗਿਆ ?

ਕੀ ਸ਼ਰਾਬੀ ਹੋਏ ਮੁੱਖ ਮੰਤਰੀ ਦੀ ਵਜ੍ਹਾ ਨਾਲ ਫਲਾਈਟ 4 ਘੰਟੇ ਲੇਟ ਹੋਈ ??

ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਟੀਮ ਸਮੇਤ ਸਾਮਾਨ ਉਤਾਰਨ ਲਈ ਮਜਬੂਰ ਹੋਣਾ ਪਿਆ ?


  ਟਵੀਟ ਕਰਕੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਹੈ ਕਿ ਜ਼ਿਆਦਾ ਸ਼ਰਾਬ ਪੀਤੀ ਹੋਣ ਦੀ ਵਜ੍ਹਾ ਨਾਲ ਭਗਵੰਤ ਮਾਨ ਨੂੰ ਜਰਮਨੀ ਦੀ ਫਲਾਈਟ ਵਿਚ ਉਤਾਰ ਦਿੱਤਾ ਗਿਆ ।
ਭਗਵੰਤ ਮਾਨ ਦੀ ਵਜ੍ਹਾ ਨਾਲ ਫਲਾਇਟ 4 ਘੰਟੇ ਲੇਟ ਹੋਈ ।
 ਸੁਖਬੀਰ ਬਾਦਲ ਟਵੀਟ ਕਰ ਕੇ ਲਿਖਦੇ ਹਨ  ਜ਼ਿਆਦਾ ਨਸ਼ੇ ਵਿਚ ਹੋਣ ਕਾਰਣ ਲੁਫਥਾਂਸਾ ਤੋਂ ਉਡਾਣ ਭਰਨ ਵਾਲੀ ਫਲੈਟ ਵਿੱਚੋਂ ਸਾਥੀਆਂ ਅਤੇ ਸਾਮਾਨ ਸਮੇਤ ਉਤਾਰਿਆ ਗਿਆ  ।
  ਦਿੱਲੀ ਵਿਚ ਐਤਵਾਰ ਨੂੰ ਹੋਈ AAP ਦੀ ਰਾਸ਼ਟਰੀ ਜਨ ਪ੍ਰਤੀਨਿਧ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਵੀ ਉਹ ਖੁੰਜ ਗਏ ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਇਸ ਕਾਰਵਾਈ ਨੇ ਪੂਰੇ ਪੰਜਾਬੀਆਂ ਨੂੰ ਦੁਨੀਆ ਭਰ ਵਿਚ ਸ਼ਰਮਿੰਦਾ ਕੀਤਾ ਹੈ ।
 ਦਿੱਲੀ ਵਿੱਚ ਹੋ ਰਹੇ  ਪਾਰਟੀ ਦੇ ਵੱਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵੇਰਵਾ ਦੇ ਕੇ ਫਲਾਈਟ ਵਿਚੋਂ ਨਾ ਉਤਾਰਨ ਦੀ ਬੇਨਤੀ ਵੀ ਕੀਤੀ ਗਈ ਪਰ

ਯਾਤਰੀਆਂ ਦੀ ਸੁਰੱਖਿਆ ਅਤੇ ਨਿਯਮਾਂ ਦੇ ਨਾਲ ਸਮਝੌਤਾ ਨਾ ਕਰਦੇ ਹੋਏ ਕਰੂ ਮੈਂਬਰਜ਼ ਨੇ ਭਗਵੰਤ ਮਾਨ ਫਲਾਈਟ ਚ ਉਤਾਰਨਾ ਹੀ ਉਚਿਤ ਸਮਝਿਆ ।
   ਮੁੱਖ ਮੰਤਰੀ ਉੱਪਰ ਲੱਗੇ ਇਨ੍ਹਾਂ ਦੋਸ਼ਾਂ ਤੇ ਦਿੱਲੀ ਕਾਂਗਰਸ ਨੇ ਵੀ ਟਵੀਟ ਕਰਕੇ ਇਸ ਨੂੰ ਬਿੱਗ ਸ਼ੇਮ ਕਰਾਰ ਦਿੱਤਾ ਹੈ  ।
   ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ਸਬੰਧੀ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ  ।