ਤਾਜ਼ਾ ਖਬਰਾਂ
102 ਸੀਟਾਂ 'ਤੇ ਵੋਟਿੰਗ ਪੂਰੀ, ਸ਼ਾਮ 7 ਵਜੇ ਤੱਕ 60.03% ਵੋਟਿੰਗ, ਬੰਗਾਲ 'ਚ ਸਭ ਤੋਂ ਵੱਧ ਯੂਪੀ ਵਿਚ ਸ਼ਾਮ 5 ਵਜੇ ਤੱਕ 57.54% ਵੋਟਿੰਗ ਹੋਈ, ਰਾਮਪੁਰ ਵਿਚ 52% ਵੋਟਿੰਗ ਮਨੀਪੁਰ ਦੇ ਇੰਫਾਲ 'ਚ ਪੋਲਿੰਗ ਬੂਥ 'ਤੇ ਗੋਲੀਬਾਰੀ, ਇਕ ਵਿਅਕਤੀ ਜ਼ਖਮੀ ਪਠਾਨਕੋਟ 'ਚ ਦੋ ਧਿਰਾਂ ਦੀ ਲੜਾਈ ’ਚ ਨੌਜਵਾਨ ਦਾ ਕਤਲ, ਪੁਲਿਸ ਜਾਂਚ 'ਚ ਜੁਟੀ ਕੁਝ ਮਿੰਟਾਂ ਦੇ ਮੀਂਹ ਤੇ ਹਨੇਰੀ ਨੇ ਕੀਤਾ ਜਨਜੀਵਨ ਪ੍ਰਭਾਵਿਤ ਸ਼ਾਮ 5 ਵਜੇ ਤੱਕ ਪਹਿਲੇ ਪੜਾਅ ਵਿਚ ਪੱਛਮੀ ਬੰਗਾਲ ਵਿਚ 77.57% ਅਤੇ ਬਿਹਾਰ ਵਿਚ 46.32% ਯਾਨੀ ਔਸਤਨ 59.71% ਵੋਟਿੰਗ ਹੋਈ ਸੰਗਰੂਰ ਜੇਲ੍ਹ 'ਚ ਖ਼ੂਨੀ ਝੜਪ ਦੌਰਾਨ 2 ਕੈਦੀਆਂ ਦੀ ਮੌਤ ਸਤਲੁਜ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ਵਿਚ ਡੁੱਬਿਆ ਪਿੰਡ ਰਸੂਲਪੁਰ ਦੇ ਨੌਜਵਾਨ ਦੀ ਸਾਊਦੀ ਅਰਬ ’ਚ ਟਰੱਕ ਪਲਟਨ ਕਾਰਨ ਹੋਈ ਮੌਤ ਸੁਨਾਮ 'ਚ ਬੇਮੌਸਮੀ ਬਾਰਿਸ਼ ਨੇ ਕਿਸਾਨੀ ਦਾ ਕੀਤਾ ਭਾਰੀ ਨੁਕਸਾਨ

ਸਰਕਾਰੀ ਹਾਈ ਸਕੂਲ ਜਵਾਹਰੇ ਵਾਲਾ, ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਦੀ ਕੋਸ਼ਿਸ਼

news-details

 bolda punjab
ਸ਼੍ਰੀ ਮੁਕਤਸਰ ਸਾਹਿਬ 23 ਸਤੰਬਰ , 

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ ਵਿਖੇ ਵੱਖ - ਵੱਖ ਸਮੇਂ ਤੇ ਜ਼ਰੂਰੀ ਗਤੀਵਿਧੀਆਂ ਲਗਾਤਾਰਤਾ ਨਾਲ ਜਾਰੀ ਰਹਿੰਦੀਆਂ ਹਨ ।

ਇਸੇ ਲੜੀ ਤਹਿਤ ਪੰਜਾਬ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ, ਨਸ਼ਿਆਂ ਦੀ ਰੋਕਥਾਮ ਅਤੇ ਟ੍ਰੈਫਿਕ ਨਿਯਮਾਂ ਸਬੰਧੀ  ਸੈਮੀਨਾਰ ਕਰਵਾਇਆ ਗਿਆ । 
ਪੰਜਾਬ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੀ ਤਰਫੋਂ ਆਏ ਮੁਲਾਜ਼ਮਾਂ ਵੱਲੋਂ ਵਿਦਿਆਰਥੀਆਂ ਨੂੰ  ਸਾਈਬਰ ਕ੍ਰਾਈਮ, ਇੰਟਰਨੈੱਟ ਦੀ ਯੋਗ ਵਰਤੋਂ, ਆਨਲਾਈਨ ਠੱਗੀਆਂ ਤੋਂ ਬਚਾਅ,  ਨਿਯਮਾਂ ਅਤੇ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਗਿਆ।  
ਇਸ ਤੋਂ ਇਲਾਵਾ ਸਮਾਜ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕੇ ਨਸ਼ਿਆਂ ਵਰਗੇ ਦੈਂਤ ਨੂੰ ਰੋਕਣ ਲਈ ਵਿਦਿਆਰਥੀਆਂ ਦੇ ਮਾਧਿਅਮ ਰਾਹੀਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ  ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ। 
ਇਸ ਤੋਂ ਇਲਾਵਾ ਹਰ ਰੋਜ਼ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੀ ਘਾਟ ਅਤੇ ਲਾਪ੍ਰਵਾਹੀ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾਉਣ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ।  ਵਿਦਿਆਰਥੀਆਂ ਨੂੰ ਜਾਣਕਾਰੀ  ਦਿੰਦਿਆਂ ਦੱਸਿਆ ਗਿਆ ਕਿ ਅਸੀਂ ਸੜਕ ਨਿਯਮਾਂ ਦੀ ਪਾਲਣਾ ਕਰਕੇ ਕਿਵੇਂ ਆਪਣੇ ਆਪ ਅਤੇ ਹੋਰਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
   ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਗੱਡੀਆਂ ਵਿੱਚ ਲੱਗੇ ਹੈਡਰੈਸਟ ਅਤੇ ਸੀਟ ਬੈਲਟ ਕਿਸ ਤਰ੍ਹਾਂ ਦੁਰਘਟਨਾ ਸਮੇਂ ਜਾਨ ਬਚਾਉੰਦੀ ਹੈ ।
  ਦੱਸਿਆ ਗਿਆ ਕਿ ਚੌਕਾਂ ਵਿੱਚ ਲੱਗੀਆਂ ਬੱਤੀਆਂ ਦੀ ਕੀ ਅਹਿਮੀਅਤ ਹੈ ।

  ਸਕੂਲ ਮੁਖੀ ਸ. ਸ਼ਾਮਇੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ  ਮੋਬਾਇਲ ਫੋਨ  ਦੀ ਉਚਿਤ ਵਰਤੋਂ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਕਿਹਾ ਗਿਆ ਕਿ ਇਸ ਜਾਣਕਾਰੀ ਨੂੰ ਕੇਵਲ ਆਪਣੇ ਤਕ ਨਾ ਰੱਖ ਕੇ ਅੱਗੇ ਸਮਾਜ ਦੇ ਵਿੱਚ ਲੈ ਕੇ ਜਾਣਾ ਹਰ ਵਿਦਿਆਰਥੀ ਦੀ ਜ਼ਿੰਮੇਵਾਰੀ ਬਣਦੀ ਹੈ।  ਇਸ ਮੌਕੇ ਸਟਾਫ ਮੈਂਬਰਾਂ ਵਿਚੋਂ ਅਮਰ ਸਿੰਘ, ਗੁਰਨਾਮ ਸਿੰਘ, ਸ਼ਿਖਾ ਥਾਪਰ, ਸਾਹਿਲ ਗਰਗ ਸੰਨਿਯਾ ਰਾਣੀ, ਜਸਵਿੰਦਰ ਕੌਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।