ਤਾਜ਼ਾ ਖਬਰਾਂ
ਬਾਰ ਐਸੋਸੀਏਸ਼ਨ ਵੱਲੋਂ ਮਾਣਯੋਗ ਚੀਫ਼ ਜਸਟਿਸ ਨੂੰ ਵਿਸ਼ੇਸ਼ ਅਪੀਲ  Ex ਮੰਤ੍ਰੀ ਸਾਧੂ ਧਰਮਸੋਤ ਦੇ ਘਰ ਈ ਡੀ ਦੀ ਛਾਪੇਮਾਰੀ DSP ਦੇ ਘਰੋਂ ਸੋਨਾ ਤੇ ਲੱਖਾਂ ਰੁਪਏ ਚੋਰੀ , ਸ਼ਾਦੀ ਤੇ ਗਿਆ ਸੀ ਸਾਰਾ ਪਰਿਵਾਰ Condom ਨਾਲ ਜਾਮ ਹੋਇਆ ਸੀਵਰੇਜ, ਲੁਧਿਆਣਾ ਦੇ ਲੋਕਾਂ ਨੇ PG 'ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ ਲਾਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਚੁੱਕਿਆ ਦਰਿਆ ਦੇ ਰੇਤੇ ਦਾ ਮੁੱਦਾ  ਟੇਬਲ ਟੈਨਿਸ ਇਨਡੋਰ ਹਾਲ ਦੀ ਹੋਵੇਗੀ ਕਾਇਆ ਕਲਪ ਫਰਜੀ ਕੰਪਨੀਆਂ ਬਣਾ ਕੇ ਵਿਰਦੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਕਰਦਾ ਸੀ ਸਫੈਦ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ  ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ 01 ਦਸੰਬਰ ਨੂੰ ਮਾਈਨਿੰਗ ਸਬੰਧੀ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਹੋਵੇਗੀ ਸਲਾਹਕਾਰ ਦੀ ਨਿਯੁਕਤੀ 

ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਲਈ 6 ਅਕਤੂਬਰ ਨੂੰ ਹੋਣਗੇ ਟਰਾਇਲ

news-details

  Bolda Punjab
ਸੰਗਰੂਰ, 3 ਅਕਤੂਬਰ:
ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ ਲੈਣ ਲਈ ਜ਼ਿਲਾ ਖੇਡ ਵਿਭਾਗ ਵੱਲੋਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਤੋਂ 22 ਅਕਤੂਬਰ ਤੱਕ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਲਈ ਜ਼ਿਲਾ ਸੰਗਰੂਰ ਵਿਖੇ 6 ਅਕਤੂਬਰ ਨੂੰ ਤੀਰਅੰਦਾਜ਼ੀ (ਆਰਚਰੀ), ਸ਼ਤਰੰਜ (ਚੈੱਸ), ਤਲਵਾਰਬਾਜ਼ੀ (ਫੈਂਸਿੰਗ), ਜਿਮਨਾਸਟਿਕ ਅਤੇ ਨਿਸ਼ਾਨੇਬਾਜ਼ੀ (ਸ਼ੂਟਿੰਗ) ਦੇ ਟਰਾਇਲ ਵੱਖ-ਵੱਖ ਸਥਾਨਾਂ ’ਤੇ ਲਏ ਜਾਣਗੇ। ਉਨਾਂ ਦੱਸਿਆ ਕਿ ਤੀਰਅੰਦਾਜ਼ੀ ਦੇ ਟਰਾਇਲ ਪੈਰਾਮਾਊਂਟ ਸਕੂਲ ਲਹਿਰਾ, ਸ਼ਤਰੰਜ ਦੇ ਟਰਾਇਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ, ਤਲਵਾਰਬਾਜ਼ੀ ਤੇ ਜਿਮਨਾਸਟਿਕ ਦੇ ਟਰਾਇਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਅਤੇ ਨਿਸ਼ਾਨੇਬਾਜ਼ੀ ਦੇ ਟਰਾਇਲ ਪੁਲਿਸ ਲਾਈਨ ਸੰਗਰੂਰ ਵਿਖੇ ਲਏ ਜਾਣਗੇ।