ਤਾਜ਼ਾ ਖਬਰਾਂ
ਬਾਰ ਐਸੋਸੀਏਸ਼ਨ ਵੱਲੋਂ ਮਾਣਯੋਗ ਚੀਫ਼ ਜਸਟਿਸ ਨੂੰ ਵਿਸ਼ੇਸ਼ ਅਪੀਲ  Ex ਮੰਤ੍ਰੀ ਸਾਧੂ ਧਰਮਸੋਤ ਦੇ ਘਰ ਈ ਡੀ ਦੀ ਛਾਪੇਮਾਰੀ DSP ਦੇ ਘਰੋਂ ਸੋਨਾ ਤੇ ਲੱਖਾਂ ਰੁਪਏ ਚੋਰੀ , ਸ਼ਾਦੀ ਤੇ ਗਿਆ ਸੀ ਸਾਰਾ ਪਰਿਵਾਰ Condom ਨਾਲ ਜਾਮ ਹੋਇਆ ਸੀਵਰੇਜ, ਲੁਧਿਆਣਾ ਦੇ ਲੋਕਾਂ ਨੇ PG 'ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ ਲਾਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਚੁੱਕਿਆ ਦਰਿਆ ਦੇ ਰੇਤੇ ਦਾ ਮੁੱਦਾ  ਟੇਬਲ ਟੈਨਿਸ ਇਨਡੋਰ ਹਾਲ ਦੀ ਹੋਵੇਗੀ ਕਾਇਆ ਕਲਪ ਫਰਜੀ ਕੰਪਨੀਆਂ ਬਣਾ ਕੇ ਵਿਰਦੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਕਰਦਾ ਸੀ ਸਫੈਦ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ  ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ 01 ਦਸੰਬਰ ਨੂੰ ਮਾਈਨਿੰਗ ਸਬੰਧੀ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਹੋਵੇਗੀ ਸਲਾਹਕਾਰ ਦੀ ਨਿਯੁਕਤੀ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦਾ ਫੁੱਟਬਾਲ ਚੈਂਪੀਅਨਸ਼ਿਪ `ਤੇ ਕਬਜਾ

news-details

 Bolda Punjab
ਅੰਮ੍ਰਿਤਸਰ, 17 ਅਕਤੂਬਰ, 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਨੇ ਆਪਣਾ ਲੋਹਾ ਮਨਵਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਲੜਕੀਆਂ ਤੇ ਲੜਕਿਆਂ ਦੀਆਂ ਅੰਤਰਵਿਭਾਗੀ ਫੁੱਟਬਾਲ ਦੋਵਾਂ ਚੈਂਪੀਅਨਸ਼ਿਪ `ਤੇ ਕਬਜਾ ਜਮਾਇਆ ਹੈ। ਮਿਤੀ 12 ਅਕਤੂਬਰ ਤੋਂ ਸ਼ੁਰੂ ਹੋਈਆਂ ਇਨ੍ਹਾਂ ਚੈਂਪੀਅਨਸ਼ਿਪ ਵਿਚ ਵੱਖ ਵੱਖ ਵਿਭਾਗਾਂ ਦੇ ਫਸਵੇਂ ਮੁਕਾਬਲੇ ਹੋਏ ਜਿਨ੍ਹਾਂ ਵਿਚ 31 ਲੜਕਿਆਂ ਅਤੇ 15 ਲੜਕੀਆਂ ਦੀਆਂ ਟੀਮਾਂ ਸ਼ਾਮਿਲ ਸਨ।
ਲੜਕੀਆਂ ਦੇ ਵਰਗ ਵਿਚ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਨੇ ਦੂਜਾ ਅਤੇ ਕਾਨੂੰਨ ਵਿਭਾਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਲੜਕਿਆਂ ਦੇ ਵਰਗ ਵਿਚ ਇਲ਼ੈਕਟ੍ਰੌਨਿਕਸ ਵਿਭਾਗ ਨੇ ਦੂਜਾ ਅਤੇ ਕੰਪਿਊਟਰ ਇੰਜੀਨਿਅਰਿੰਗ ਅਤੇ ਟੈਕਨਾਲੋਜੀ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਟਰਾਫ਼ੀਆਂ ਤਕਸੀਮ ਕਰਦਿਆਂ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਰੀਰਕ ਸਿੱਖਿਆ ਵਿਭਾਗ (ਏ.ਟੀ.) ਤੇ ਦਫਤਰ ਡਾਇਰੈਕਟਰ ਖੇਡਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਨੂੰ ਨਿਖਾਰਦੀਆਂ ਹਨ ਇਸ ਲਈ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਉਸਾਰੀ ਗਤੀਵਿਧੀਆਂ ਖਾਸ ਕਰਕੇ ਖੇਡਾਂ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਤਰ ਵਿਭਾਗੀ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਭਵਿੱਖ ਵਿਚ ਇਹ ਜਾਰੀ ਰਹਿਣਾ ਚਾਹੀਦਾ ਹੈ।
ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਕਿਹਾ ਕਿ ਇਹ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਦੋਵਾਂ ਹੀ ਟੀਮਾਂ ਵਿਚ ਖਿਡਾਰੀ ਵਿਦਿਆਰਥੀਆਂ ਦਾ ਜੋਸ਼ ਵੇਖਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਤਰ ਵਿਭਾਗੀ ਮੁਕਾਬਲਿਆਂ ਵਿਚ ਬਹੁਤ ਸਾਰੇ ਚੰਗੇ ਖਿਡਾਰੀ ਤਰਾਸ਼ੇ ਜਾਂਦੇ ਹਨ ਜੋ ਕਿ ਅੱਗੇ ਜਾ ਕੇ ਅੰਤਰ-ਕਾਲਜ, ਅੰਤਰ-ਵਰਸਿਟੀ ਅਤੇ ਹੋਰ ਕਈ ਰਾਸ਼ਟਰੀ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਵਿਚ ਯੂਨੀਵਰਸਿਟੀ ਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ।