Bolda Punjab
ਫ਼ਾਜ਼ਿਲਕਾ 9 ਅਕਤੂਬਰ ,
ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੀ ਅਗਵਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਕੌਮੀ ਮੰਚ ਤੱਕ ਪਹਿਚਾਣ ਦੇਣ ਲਈ ਜਿ਼ਲ੍ਹਾ ਪੱਧਰੀ ਕਲਾ ਉਤਸਵ 12 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਲਾ ਉਤਸਵ ਵਿਚ 9ਵੀਂ ਤੋਂ 12ਵੀਂ ਤੱਕ ਦੇ ਸਰਕਾਰੀ, ਸਰਕਾਰੀ ਏਡਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।
ਜਿਲ੍ਹਾ ਪੱਧਰ ਤੋਂ ਬਾਅਦ ਜ਼ੋਨ, ਰਾਜ ਅਤੇ ਫਿਰ ਕੌਮੀ ਪੱਧਰ ਤੇ ਕਲਾ ਉਤਸਵ ਮੁਕਾਬਲੇ ਹੋਣਗੇ।
ਉੱਪ ਜ਼ਿਲ੍ਹਾਂ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਵਿਜੇਪਾਲ ਨੇ ਦੱਸਿਆ ਜ਼ਿਲ੍ਹਾ ਪੱਧਰ ਤੋ ਸ਼ੁਰੂ ਹੋ ਕੇ ਆਪਣੇ ਸਿਖ਼ਰਲੇ ਪੱਧਰ ਰਾਸ਼ਟਰ ਪੱਧਰ ਤੇ ਪਹੁੰਚਣ ਤੇ ਇੰਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਇਕ ਦੂਜ਼ੇ ਰਾਜ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਨੇ ਦੱਸਿਆ ਕਿ।
ਇਸ ਕਲਾ ਉਤਸਵ ਵਿਚ ਸੋਲੋ ਵੋਕਲ ਮਿਊਜਿਕ ਕਲਾਸੀਕਲ ਅਤੇ ਲੋਕ ਸੰਗੀਤ, ਸੋਲੋ ਇੰਸਟਰੂਮੈਂਟਲ ਮਿਊਂਜਿਕ, ਡਾਂਸ ਕਲਾਸੀਕਲ, ਲੋਕ ਨਾਚ, ਵਿਜੂਅਲ ਆਰਟ, ਡਰਾਮਾ ਸੋਲੋ ਐਕਟਿੰਗ ਆਦਿ ਵਰਗਾਂ ਵਿਚ ਵਿਦਿਆਰਥੀ ਭਾਗ ਲੈਣਗੇ।
ਹਰ ਵਰਗ ਵਿੱਚ ਸਬੰਧਿਤ ਸਕੂਲ ਦਾ ਇੱਕ ਲੜਕਾ ਅਤੇ ਇੱਕ ਲੜਕੀ ਭਾਗ ਲੈ ਸਕਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਹਰ ਵਰਗ ਵਿੱਚੋਂ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਸਮੂਹ ਸਕੂਲ ਮੁੱਖੀਆ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਉਤਸਵ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਕਿਹਾ।