Bolda Punjab
ਮੱਲਾਂਵਾਲਾ ਖਾਸ 8 ਨਵੰਬਰ ,
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿ) ਫਿਰੋਜ਼ਪੁਰ ਸ੍ਰੀ ਰਾਜੀਵ ਛਾਬੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 9 ਨਵੰਬਰ ਤੋਂ 11 ਨਵੰਬਰ ਤੱਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਲਾਂਵਾਲਾ ਖਾਸ ਸ੍ਰੀਮਤੀ ਹਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਲਾਕ ਮੱਲਾਂਵਾਲਾ ਦੇ ਵੱਖ - ਵੱਖ ਸਕੂਲਾਂ ਦੇ ਬਲਾਕ ਪੱਧਰੀ ਸਕੂਲ ਖੇਡਾਂ ਦੇ ਜੇਤੂ ਵਿਦਿਆਰਥੀ ਵੱਖ - ਵੱਖ ਖੇਡਾਂ ਜਿਵੇਂ ਕਿ ਖੋ-ਖੋ, ਕਬੱਡੀ (ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ), ਐਥਲੈਟਿਕਸ, ਫੁੱਟਬਾਲ , ਬੈਡਮਿੰਟਨ, ਯੋਗਾ,ਕੁਸ਼ਤੀਆਂ ਰੱਸੀ ਟੱਪਣਾ,ਸ਼ਤਰੰਜ, ਰੱਸਾਕਸ਼ੀ,ਕਰਾਟੇ ਆਦਿ ਵਿੱਚ ਭਾਗ ਲੈਣਗੇ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਉਮੀਦ ਜ਼ਾਹਰ ਕੀਤੀ ਕਿ ਸਾਡੇ ਹੋਣਹਾਰ ਵਿਦਿਆਰਥੀ ਇਨ੍ਹਾਂ ਖੇਡਾਂ ਵਿਚ ਵੱਡੀਆਂ ਮੱਲਾਂ ਮਾਰਨਗੇ ।
ਇਸ ਮੌਕੇ ਬਲਾਕ ਮਾਸਟਰ ਟ੍ਰੇਨਰ ਸ੍ਰੀ ਰਸ਼ਪਾਲ ਸਿੰਘ ਅਤੇ ਸ੍ਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚਲਦੇ ਹੋਏ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੇਡਾਂ ਨਹੀਂ ਕਰਵਾਈਆਂ ਗਈਆਂ।ਇਸ ਵਾਰ ਇਨ੍ਹਾਂ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਨਾਲ - ਨਾਲ ਅਧਿਆਪਕਾਂ ਵਿੱਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ l ਉਹ ਇਨ੍ਹਾਂ ਖੇਡਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈ ਰਹੇ ਹਨ।ਅਧਿਆਪਕਾਂ ਵੱਲੋਂ ਬੜੀ ਮਿਹਨਤ ਕਰਵਾ ਕੇ ਇਨ੍ਹਾਂ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਵਾਈ ਗਈ ਹੈ।
ਇਸ ਮੌਕੇ ਰੁਪਿੰਦਰ ਸਿੰਘ ਬੀ ਐਸ ਓ, ਨਿਰਮਲ ਕੌਰ ਸੀ ਐਚ ਟੀ,ਹਰਜੀਤ ਸਿੰਘ ਸੀ ਐਚ ਟੀ,ਸੰਦੀਪ ਸ਼ਰਮਾ ਸੀ ਐਚ ਟੀ,ਸੁਨੀਲ ਕੁਮਾਰ ਸੀ ਐਚ ਟੀ,ਭਾਰਤ ਪ੍ਰਤਾਪ ਸੀ ਐੱਚ ਟੀ, ਐਚ ਟੀ ਜਸਬੀਰ ਸਿੰਘ ਅਤੇ ਸੰਦੀਪ ਪੰਧੂ ਆਦਿ ਹਾਜ਼ਰ ਸਨ ।