ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਜਲਦ ਹੀ ਮਾਪੇ ਬਣਨ ਜਾ ਰਹੇ ਹਨ । ਮੀਡੀਆ ਰਿਪੋਰਟਸ ਦੇ ਮੁਤਾਬਕ ਕੈਟਰੀਨਾ ਦੋ ਮਹੀਨੇ ਦੀ ਗਰਭਵਤੀ ਹੈ । ਦਰਅਸਲ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਹਨ ।ਦੱਸਿਆ ਜਾ ਰਿਹਾ ਹੈ ਕਿ ਇਸ ਜੋੜੀ ਦੇ ਪਰਿਵਾਰਕ ਮੈਂਬਰ ਵੀ ਘਰ ‘ਚ ਨਵੇਂ ਜੀਅ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।
ਜਿਸ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ । ਇਸ ਜੋੜੀ ਦੇ ਵਿਆਹ ਨੂੰ ਛੇ ਮਹੀਨੇ ਹੋ ਚੁੱਕੇ ਹਨ ।ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਸੀ ।ਇਸ ਦੇ ਬਾਵਜੂਦ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ । ਕੈਟਰੀਨਾ ਕੈਫ ਦੀਆਂ ਮਦਰਸ ਡੇਅ ਦੇ ਮੌਕੇ ‘ਤੇ ਵੀ ਕਈ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਆਪਣੀ ਸੱਸ ਅਤੇ ਮਾਂ ਤੋਂ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆਈ ਸੀ ।ਵਿੱਕੀ ਕੌਸ਼ਲ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
ਜਲਦ ਹੀ ਉਹ ਐਮੀ ਵਿਰਕ ਦੇ ਨਾਲ ਵੀ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ‘ਸਰਦਾਰ ਊਧਮ’ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ ।ਇਸ ਫ਼ਿਲਮ ‘ਚ ਉਨ੍ਹਾਂ ਦੇ ਲੁੱਕ ਦੀ ਬਹੁਤ ਜ਼ਿਆਦਾ ਤਾਰੀਫ ਹੋਈ ਸੀ । ਵਿੱਕੀ ਕੌਸ਼ਲ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸ਼ਾਮ ਕੌਸ਼ਲ ਦਾ ਸਬੰਧ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਰਿਹਾ ਹੈ ।