ਤਾਜ਼ਾ ਖਬਰਾਂ
ਬਾਰ ਐਸੋਸੀਏਸ਼ਨ ਵੱਲੋਂ ਮਾਣਯੋਗ ਚੀਫ਼ ਜਸਟਿਸ ਨੂੰ ਵਿਸ਼ੇਸ਼ ਅਪੀਲ  Ex ਮੰਤ੍ਰੀ ਸਾਧੂ ਧਰਮਸੋਤ ਦੇ ਘਰ ਈ ਡੀ ਦੀ ਛਾਪੇਮਾਰੀ DSP ਦੇ ਘਰੋਂ ਸੋਨਾ ਤੇ ਲੱਖਾਂ ਰੁਪਏ ਚੋਰੀ , ਸ਼ਾਦੀ ਤੇ ਗਿਆ ਸੀ ਸਾਰਾ ਪਰਿਵਾਰ Condom ਨਾਲ ਜਾਮ ਹੋਇਆ ਸੀਵਰੇਜ, ਲੁਧਿਆਣਾ ਦੇ ਲੋਕਾਂ ਨੇ PG 'ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ ਲਾਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਚੁੱਕਿਆ ਦਰਿਆ ਦੇ ਰੇਤੇ ਦਾ ਮੁੱਦਾ  ਟੇਬਲ ਟੈਨਿਸ ਇਨਡੋਰ ਹਾਲ ਦੀ ਹੋਵੇਗੀ ਕਾਇਆ ਕਲਪ ਫਰਜੀ ਕੰਪਨੀਆਂ ਬਣਾ ਕੇ ਵਿਰਦੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਕਰਦਾ ਸੀ ਸਫੈਦ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ  ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ 01 ਦਸੰਬਰ ਨੂੰ ਮਾਈਨਿੰਗ ਸਬੰਧੀ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਹੋਵੇਗੀ ਸਲਾਹਕਾਰ ਦੀ ਨਿਯੁਕਤੀ 

ਟੀ-20 ਵਿਸ਼ਵ ਕੱਪ 2022 ਚ ਅਰਸ਼ਦੀਪ ਸਿੰਘ ਨੇ ਆਈਸੀਸੀ ਰੈਂਕਿੰਗ ਵਿੱਚ ਲਗਾਈ ਵੱਡੀ ਛਲਾਂਗ ,ਸ਼ਾਨਦਾਰ ਪ੍ਰਦਰਸ਼ਨ ਕੀਤਾ

news-details

Latest ICC Rankings: ਟੀ-20 ਵਿਸ਼ਵ ਕੱਪ 2022 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨੇ ਕਾਫੀ ਪ੍ਰਭਾਵਿਤ ਕੀਤਾ। ਇਸ ਖਿਡਾਰੀ ਨੇ ਪੂਰੇ ਟੂਰਨਾਮੈਂਟ ਵਿੱਚ 10 ਵਿਕਟਾਂ ਲਈਆਂ। ਹਾਲਾਂਕਿ ਅਰਸ਼ਦੀਪ ਸਿੰਘ ਨੂੰ ਟੀ-20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਇਨਾਮ ਮਿਲਿਆ ਹੈ। ਹੁਣ ਇਹ ਭਾਰਤੀ ਤੇਜ਼ ਗੇਂਦਬਾਜ਼ ਆਈਸੀਸੀ ਰੈਂਕਿੰਗ 'ਚ 22ਵੇਂ ਸਥਾਨ 'ਤੇ ਆ ਗਿਆ ਹੈ। ਇਸ ਨਾਲ ਹੀ ਇਸ ਦੇ ਸੈਮ ਕੁਰਾਨ ਸਮੇਤ ਕਈ ਹੋਰ ਖਿਡਾਰੀਆਂ ਨੇ ਆਈਸੀਸੀ ਰੈਂਕਿੰਗ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।

 

 ਸੈਮ ਕੁਰਾਨ ਨੇ ਵੀ ਰੈਂਕਿੰਗ ਵਿੱਚ ਕੀਤਾ ਹੈ ਵਾਧਾ 

ਟੀ-20 ਵਿਸ਼ਵ ਕੱਪ 2022 'ਚ ਇੰਗਲੈਂਡ ਦੇ ਹਰਫਨਮੌਲਾ ਸੈਮ ਕੁਰਾਨ 'ਪਲੇਅਰ ਆਫ ਦਿ ਟੂਰਨਾਮੈਂਟ' ਰਹੇ। ਇਸ ਤੋਂ ਇਲਾਵਾ ਇਸ ਆਲਰਾਊਂਡਰ ਨੂੰ ਪਾਕਿਸਤਾਨ ਖਿਲਾਫ਼ ਫਾਈਨਲ ਮੈਚ 'ਚ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਸੈਮ ਕੁਰਾਨ ਨੂੰ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ 11 ਸਥਾਨ ਦਾ ਫਾਇਦਾ ਹੋਇਆ ਹੈ। ਉਥੇ ਹੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਵੀ ਆਈਸੀਸੀ ਰੈਂਕਿੰਗ ਵਿੱਚ ਇੱਕ ਛਾਲ ਮਾਰੀ ਹੈ। ਸ਼ਾਹੀਨ ਅਫਰੀਦੀ ਆਈਸੀਸੀ ਰੈਂਕਿੰਗ 'ਚ 18ਵੇਂ ਸਥਾਨ 'ਤੇ ਪਹੁੰਚ ਗਏ ਹਨ, ਇਸ ਤੋਂ ਪਹਿਲਾਂ ਉਹ 39ਵੇਂ ਨੰਬਰ 'ਤੇ ਸਨ। ਇਸ ਦੇ ਨਾਲ ਹੀ ਧਨੰਜੈ ਡੀ ਸਿਲਵਾ ਅਤੇ ਬੇਨ ਸਟੋਕਸ ਨੂੰ ਆਲਰਾਊਂਡਰ ਦੀ ਰੈਂਕਿੰਗ 'ਚ ਫਾਇਦਾ ਹੋਇਆ ਹੈ।

ਬੈਨ ਸਟੋਕਸ ਨੇ ਰੈਂਕਿੰਗ 'ਚ ਮਾਰੀ ਵੱਡੀ ਛਾਲ

ਸ਼੍ਰੀਲੰਕਾ ਦੇ ਆਲਰਾਊਂਡਰ ਧਨੰਜੈ ਡੀ ਸਿਲਵਾ ਨੇ ਇਸ ਟੂਰਨਾਮੈਂਟ 'ਚ 177 ਦੌੜਾਂ ਬਣਾਈਆਂ। ਇਸ ਨਾਲ ਹੀ ਉਹਨਾਂ ਨੇ 6 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼੍ਰੀਲੰਕਾ ਦੇ ਆਲਰਾਊਂਡਰ ਰੈਂਕਿੰਗ 'ਚ 30ਵੇਂ ਨੰਬਰ 'ਤੇ ਆ ਗਏ। ਜਦਕਿ ਪਾਕਿਸਤਾਨ ਖਿਲਾਫ਼ ਫਾਈਨਲ ਮੈਚ 'ਚ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਬੇਨ ਸਟੋਕਸ 41ਵੇਂ ਸਥਾਨ 'ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਬੇਨ ਸਟੋਕਸ ਨੇ ਟੀ-20 ਵਿਸ਼ਵ ਕੱਪ 2022 2022 ਦੇ ਫਾਈਨਲ 'ਚ ਪਾਕਿਸਤਾਨ ਖਿਲਾਫ਼ ਅਜੇਤੂ 52 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਕ ਵਿਕਟ ਆਪਣੇ ਨਾਂ ਕਰ ਲਈ।