Bolda Punjab
ਅੰਮ੍ਰਿਤਸਰ, 3 ਜਨਵਰੀ, 2023: ਬੀ ਐਸ ਐਫ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕ ਪਾਕਿਸਤਾਨੀ ਘੁਸੈਠੀਏ ਨੂੰ ਮਾਰ ਮੁਕਾਇਆ ਗਿਆ।
ਪਿਛਲੇ ਦਿਨਾਂ ਵਿੱਚ ਭਾਰਤ - ਪਾਕਿ ਅੰਤਰਰਾਸ਼ਟਰੀ ਸਰਹੱਦ ਰਾਹੀਂ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਭਾਰਤ ਭੇਜਣ ਦੀਆਂ ਘਟਨਾਵਾਂ ਕਾਰਨ ਸੀਮਾ ਸੁਰੱਖਿਆ ਬਲ ਪੂਰੀ ਤਰਾ ਚੌਕਸ ਹੈ ।
ਪਾਕਿਸਤਾਨ ਵੱਲੋਂ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਰਹੇ ਹਨ ।
ਮੀਡਿਆ ਰਿਪੋਰਟ ਮੁਤਾਬਕ ਇਹ ਘੁਸਪੈਠੀਆ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ , ਜਿਸ ਕੋਲ ਹਥਿਆਰ ਵੀ ਮੌਜੂਦ ਸਨ। ਹੁਣ ਇਲਾਕੇ ਵਿਚ ਸਰਚ ਮੁਹਿੰਮ ਆਰੰਭੀ ਗਈ ਹੈ।
ਇਸ ਦੇ ਨਾਲ ਹੀ ਅਮਰਕੋਟ ਸੈਕਟਰ ਵਿੱਚ ਇੱਕ ਵਾਰ ਫਿਰ ਡਰੋਨ ਦਿਖਾਈ ਦਿੱਤਾ ।