Bolda Punjab
ਚੰਡੀਗੜ੍ਹ, 24 ਜਨਵਰੀ 2023- ਜੁਡੀਸ਼ਿਅਲ ਕੋਰਟ ਕੰਪਲੈਕਸ ਚੰਡੀਗੜ੍ਹ ਵਿਚੋਂ ਬੰਬ ਮਿਲਣ ਦੀ ਅਫ਼ਵਾਹ ਫੈਲਣ ਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ।
ਬੱਸ ਸਟੈਂਡ ਚੰਡੀਗੜ੍ਹ ਸੈਕਟਰ 43 ਦੇ ਸਾਹਮਣੇ ਕੋਰਟ ਕੰਮਪਲੈਕਸ ਹੈ l
ਜਦੋਂ ਬੰਬ ਹੋਣ ਦੀ ਅਫਵਾਹ ਫੈਲੀ ਤਾਂ ਉੱਥੇ ਮੌਜੂਦ ਸਾਰੇ ਆਮ ਲੋਕਾਂ, ਐਡਵੋਕੇਟਸ, ਅਧਿਕਾਰੀਆਂ, ਕਰਮਚਾਰੀਆਂ ਤੋਂ ਕੰਪਲੈਕਸ ਖਾਲੀ ਕਰਵਾ ਲਿਆ ਗਿਆ l
ਬੰਬ ਕੋਰਟ ਕੰਪਲੈਕਸ ਵਿਚ ਹੈ ਜਾਂ ਨਹੀਂ ਇਹ ਸਪਸ਼ੱਟ ਹੋਣਾ ਹਾਲੇ ਬਾਕੀ ਹੈ, ਇਸ ਸਬੰਧੀ ਪੁਲਿਸ ਅਤੇ ਹੋਰ ਟੀਮਾਂ ਜਾਂਚ ਵਿਚ ਰੁੱਝ ਗਈਆਂ ਹਨ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਬੀਤੇ ਵਰ੍ਹੇ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਅਦਾਲਤੀ ਕੰਮਪਲੈਕਸ ਖੇਤਰਾਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿਤੀ ਸੀ l
ਅਫ਼ਵਾਹ ਤੋਂ ਬਾਅਦ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਵਿਸਫੋਟਕ ਸੱਮਗਰੀ ਨੂੰ ਡੀਲ ਕਰਦੀਆਂ ਵੱਖ - ਵੱਖ ਟੀਮਾਂ ਸਰਗਰਮੀ ਨਾਲ ਇੱਥੇ ਜੁੱਟ ਗਈਆਂ l
ਧਮਕੀ ਭਰੀ ਚਿੱਠੀ ਮਿਲਣ ਦੀ ਸੂਚਨਾ
ਭਰੋਸੇਯੋਗ ਵਸੀਲੇ ਦੱਸਦੇ ਹਨ ਕਿ ਕੰਮਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ l
ਹਿੰਦੀ ਵਿੱਚ ਲਿੱਖੀ ਚਿੱਠੀ ਵਿੱਚ ਧਮਕੀ ਮਿਲੀ ਕਿ ਮੇਰੀ ਕਾਰ ਬੰਬ ਨਾਲ ਭਰੀ ਹੋਈ ਹੈ, ਅੱਜ ਦੁਪਹਿਰ ਤੱਕ ਮੈਂ ਕੰਡੀਗੜ੍ਹ ਅਤੇ ਪੰਚਕੂਲਾ ਦੀਆਂ ਅਦਾਲਤਾਂ ਨੂੰ ਬੰਬ ਧਮਾਕੇ ਨਾਲ ਉਡਾ ਦੀਆਂਗਾ l