ਤਾਜ਼ਾ ਖਬਰਾਂ
ਬਾਰ ਐਸੋਸੀਏਸ਼ਨ ਵੱਲੋਂ ਮਾਣਯੋਗ ਚੀਫ਼ ਜਸਟਿਸ ਨੂੰ ਵਿਸ਼ੇਸ਼ ਅਪੀਲ  Ex ਮੰਤ੍ਰੀ ਸਾਧੂ ਧਰਮਸੋਤ ਦੇ ਘਰ ਈ ਡੀ ਦੀ ਛਾਪੇਮਾਰੀ DSP ਦੇ ਘਰੋਂ ਸੋਨਾ ਤੇ ਲੱਖਾਂ ਰੁਪਏ ਚੋਰੀ , ਸ਼ਾਦੀ ਤੇ ਗਿਆ ਸੀ ਸਾਰਾ ਪਰਿਵਾਰ Condom ਨਾਲ ਜਾਮ ਹੋਇਆ ਸੀਵਰੇਜ, ਲੁਧਿਆਣਾ ਦੇ ਲੋਕਾਂ ਨੇ PG 'ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ ਲਾਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਚੁੱਕਿਆ ਦਰਿਆ ਦੇ ਰੇਤੇ ਦਾ ਮੁੱਦਾ  ਟੇਬਲ ਟੈਨਿਸ ਇਨਡੋਰ ਹਾਲ ਦੀ ਹੋਵੇਗੀ ਕਾਇਆ ਕਲਪ ਫਰਜੀ ਕੰਪਨੀਆਂ ਬਣਾ ਕੇ ਵਿਰਦੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਕਰਦਾ ਸੀ ਸਫੈਦ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ  ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ 01 ਦਸੰਬਰ ਨੂੰ ਮਾਈਨਿੰਗ ਸਬੰਧੀ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਹੋਵੇਗੀ ਸਲਾਹਕਾਰ ਦੀ ਨਿਯੁਕਤੀ 

ਜ਼ਰੂਰਤਮੰਦ ਕਿਸਾਨਾਂ ਲਈ ਰੱਬ ਬਣ ਬਹੁੜੀ ਖਾਲਸਾ ਏਡ ਇੰਟਰਨੈਸ਼ਨਲ , ਸ਼ਾਨਦਾਰ ਨਸਲ ਦੀਆਂ ਚਾਰ ਮੱਝਾਂ ਸੌਂਪੀਆਂ

news-details

 Bolda Punjab

ਮੱਖੂ /ਫਿਰੋਜਪੁਰ 27 ਅਪ੍ਰੈਲ 2023, ਹਨ ਅਤੇ ਮਾਰੂ ਬਿਮਾਰੀਆਂ ਕਾਰਨ ਆਪਣੇ ਦੁਧਾਰੂ ਪਸ਼ੂਆਂ ਨੂੰ ਗਵਾ ਚੁੱਕੇ ਕਿਸਾਨਾਂ ਲਈ ਖਾਲਸਾ ਏਡ ਇੰਟਰਨੈਸ਼ਨਲ ਵੱਲੋਂ ਕੀਤੀ ਗਈ ਸਹਾਇਤਾ ਨਾਲ ਇੱਕ ਵਾਰ ਫੇਰ ਉਨ੍ਹਾਂ ਦੇ ਜੀਵਨ ਵਿਚ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ । 

 

 

ਖਾਲਸਾ ਏਡ  ਇੰਟਰਨੈਸ਼ਨਲ ਵੱਲੋ ਅੰਤਰਰਾਸ਼ਟਰੀ ਪੱਧਰ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਆਰਥਿਕ ਮਦਦ ਕੀਤੀ ਜਾਂਦੀ ਹੈ ।  ਸੰਸਥਾ ਵੱਲੋਂ ਲੰਗਰ ਲਗਾਉਣ ਦੇ ਨਾਲ - ਨਾਲ ਦਵਾਈਆਂ , ਕੱਪੜੇ , ਕਿਸਾਨਾਂ ਨੂੰ ਬੀਜ, ਖਾਦਾਂ ਤੋ ਇਲਾਵਾ ਸਵੈ ਰੁਜ਼ਗਾਰ ਲਈ ਦੁਧਾਰੂ ਪਸ਼ੂ  ਮੁਹਈਆ ਕਰਵਾਏ ਜਾ ਰਹੇ ਹਨ। ਸਰਹੱਦੀ ਜਿਲ੍ਹਾ ਫ਼ਿਰੋਜ਼ਪੁਰ ਦੇ  ਦਰਿਆਈ ਖੇਤਰ ਵਿਚ ਵੱਸੇ ਕਿਸਾਨ ਗਰੀਬ ਜਿਨ੍ਹਾਂ ਦੇ ਪਸ਼ੂ ਹੜ੍ਹ ਜਾਂ ਲੰਪੀ ਸਕਿਨ ਬਿਮਾਰੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਸੀ ਉਹਨਾਂ  ਪਸ਼ੂ ਪਾਲਕਾਂ ਨੂੰ ਬਹੁਤ ਹੀ ਸ਼ਾਨਦਾਰ ਨਸਲ ਦੀਆਂ ਮੱਝਾਂ ਮੁਹਇਆ ਕਰਵਾ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਪੈਰਾਂ ਉਪਰ ਖੜ੍ਹਾ ਕਰਨੇ ਦੀ ਕਾਰਵਾਈ ਕੀਤੀ ਜਾ ਰਹੀ ਹੈ।  ਕਰੋਨਾ ਕਾਲ ਦੌਰਾਨ ਚਾਹੇ ਇਹ ਸੇਵਾ ਇਕ ਵਾਰ ਰੁਕ ਗਈ ਸੀ ਪਰ ਹੁਣ ਫਿਰ ਪਸ਼ੂ ਪਾਲਕਾਂ ਨੂੰ ਦੁਧਾਰੂ ਪਸ਼ੂ ਦਿੱਤੇ ਜਾ ਰਹੇ ਹਨ।  

 

 

 

ਮਖੂ ਬਲਾਕ ਦੇ ਪਿੰਡ ਮਨੂੰ ਮਾਛੀ
ਦੋ ਪਰਿਵਾਰ ਹੜ੍ਹ ਪੀੜਤ ਸੀ ਤੇ ਇਕ ਪਰਿਵਾਰ ਦਾ ਪਸ਼ੂ ਲੰਪੀ ਸਕਿਨ ਰੋਗ ਕਾਰਨ ਮਰ ਗਿਆ ਸੀ । ਇਕ ਪਰਿਵਾਰ ਲੋੜਵੰਦ ਸੀ, ਜਿਸਦੇ ਪਰਿਵਾਰ ਦਾ ਕੋਈ ਜੀਅ ਕਮਾਉਣ ਵਾਲਾ ਨਹੀਂ ਸੀ । ਇਸ ਪਰਿਵਾਰ ਵਿਚ ਛੇ ਮਹੀਨੇ ਵਿਚ ਪਿਓ-ਪੁੱਤ ਦੀ ਮੌਤ ਹੋਣ ਕਾਰਨ ਘਰ ਕਮਾਈ ਦਾ ਸਾਧਨ ਨਹੀ ਰਿਹਾ। ਹੁਣ ਇਸ ਘਰ ਵਿਚ ਇਕ ਨੌਜਵਾਨ ਲੜਕਾ ਹੈ ਜੋ ਬਾਹਰਵੀਂ ਜਮਾਤ ਵਿਚ ਪੜ੍ਹਦਾ ਹੈ ਤੇ ਉਸ ਨੂੰ ਮੱਝ ਦਿੱਤੀ ਗਈ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ।

 

 

 

ਮੱਝਾਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੇ  ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਇਹਨਾਂ ਪਸ਼ੁ ਪਾਲਣ ਦਾ ਕਿੱਤਾ ਅਪਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਯੋਗ ਹੋ ਜਾਣਗੇ। ਇਥੇ ਇਹ ਵੀ ਦੱਸ ਦੇਈਏ ਕਿ ਇੰਹਨਾਂ ਪਰਿਵਾਰਾਂ ਨੂੰ ਚੰਗੀ ਨਸਲ ਦੇ ਦੁਧਾਰੂ ਪਸ਼ੂ ਦੇਣ ਤੋਂ ਪਹਿਲਾਂ ਘਰ ਦੇ ਇਕ ਜੀਅ ਨੂੰ ਡੇਅਰੀ ਸਬੰਧੀ ਲੋੜੀਂਦਾ ਕੋਰਸ ਕਰਾਇਆ ਜਾਂਦਾ ਹੈ ਤਾਂ ਜੋ ਉਹ ਪਸ਼ੂ ਦੀ ਚੰਗੀ ਦੇਖ ਭਾਲ ਕਰ ਸਕਣ। ਕਿਸਾਨਾਂ ਲਈ ਕੀਤੇ ਗਏ ਇਸ ਨਵੇਕਲੇ ਉਦਮ ਲਈ ਸ਼੍ਰੀ ਭਜਨਗੜ ਬਲੱਡ ਡੋਨਰਜ ਐਂਡ ਵੈਲਫੇਅਰ ਸੁਸਾਇਟੀ  ਅਤੇ ਹੋਰ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਹੈ ।