Bolda Punjab
ਅੰਮ੍ਰਿਤਸਰ 20 ਅਪ੍ਰੈਲ 2023, 'ਵਾਰਿਸ ਪੰਜਾਬ ਦੇ' ਜਥੇਬੰਦੀਆਂ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਅੱਜ ਅੰਮ੍ਰਿਤਸਰ ਏਅਰਪੋਰਟ ਤੇ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮ੍ਰਿਤਪਾਲ ਸਿੰਘ ਪਿਛਲੇ 18 ਮਾਰਚ ਤੋਂ ਲਗਾਤਾਰ ਵਾਰ ਚੱਲਿਆ ਆ ਰਿਹਾ ਹੈ ਅਤੇ ਉਸ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਹਨ । ਦੱਸਣਯੋਗ ਹੈ ਕਿ ਕਿਰਨਦੀਪ ਕੌਰ ਯੂ ਕੇ ਦੀ ਸਿਟੀ ਜਨ ਹੈ ਅਤੇ ਉਹ ਅੰਮ੍ਰਿਤਸਰ ਤੋਂ ਲੰਡਨ ਜਾ ਰਹੀ ਸੀ । ਇਹ ਫ਼ਲਾਈਟ ਦਾ ਸਮਾਂ 1.30 ਵਜੇ ਸੀ ਪਰ ਹੁਣ 2.30 ਸ਼ੋ ਹੋ ਰਿਹਾ ਹੈ।
ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਯੂ ਕੇ ਦੀ ਸਿਟੀਜ਼ਨ ਕਿਰਨਦੀਪ ਕੌਰ ਨੂੰ ਪੁਲਿਸ ਬਾਹਰ ਚਲੇ ਜਾਣ ਦੀ ਇਜਾਜਤ ਦਿੰਦੀ ਹੈ ਜਾਂ ਫਿਰ ਉਸ ਨੂੰ ਰੋਕ ਲਿਆ ਜਾਵੇਗਾ । ਸੂਤਰਾਂ ਅਨੁਸਾਰ ਕਿਰਨਦੀਪ ਕੌਰ ਨੇ ਕਿਹਾ ਹੈ ਕਿ ਉਹ ਇੰਡੀਆ ਵਿਚ ਸਿਰਫ਼ 180 ਦਿਨ ਹੀ ਰਹਿ ਸਕਦੀ ਹੈ ਉਸ ਦਾ ਸਟੇਅ ਜਿਆਦਾ ਹੋਣ ਕਾਰਨ ਲੰਡਨ ਜਾ ਰਹੀ ਹੈ ।