ਪੇਸ਼ਾਵਰ , ਸੰਘਣੀ ਆਬਾਦੀ ਵਾਲੇ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਹੋਟਲਾਂ , ਰੈਸਟੋਰੈਂਟਾਂ ਨਹੀਂ ਲਈ ਮੁਰਗੇ , ਮਟਨ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਮਰੀਆਂ ਮੁਰਗੀਆਂ ਸਪਲਾਈ ਕਰਨ ਦੇ ਦੋਸ਼ ਵਿੱਚ ਫ਼ੂਡ ਡਿਪਾਰਮੈਟ ਵੱਲੋਂ ਕਾਬੂ ਕੀਤਾ ਗਿਆ ਹੈ ।
ਪਿਸ਼ਾਵਰ ਵਿੱਚ ਹੋਟਲਾਂ ਵਿੱਚ ਮਰੇ ਹੋਏ ਮੁਰਗੇ ਸਪਲਾਈ ਕਰਨ ਵਾਲਾ ਇੱਕ ਗਿਰੋਹ ਫੜਿਆ ਗਿਆ, 1900 ਮੁਰਗੀਆਂ ਜ਼ਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ।
ਮੀਡੀਆ ਰਿਪੋਰਟਾਂ ਮੁਤਾਬਕ ਖੁਰਾਕ ਵਿਭਾਗ ਨੇ ਪੇਸ਼ਾਵਰ ਵਿੱਚ ਇੱਕ ਅਪਰੇਸ਼ਨ ਦੌਰਾਨ ਮਰੇ ਹੋਏ ਚਿਕਨ ਸਪਲਾਈ ਨੈੱਟਵਰਕ ਨੂੰ ਜ਼ਬਤ ਕਰ ਲਿਆ ਹੈ।
ਹੋਟਲਾਂ ਅੰਦਰ ਬਦਬੂਦਾਰ ਮਾਸ ਪਰੋਸਨ ਦੀਆਂ ਸ਼ਿਕਾਇਤਾਂ ਆਮ ਹੀ ਮਿਲ ਰਹੀਆਂ ਸਨ , ਹੋਟਲਾਂ 'ਚ ਚਿਕਨ ਦਾ ਸਵਾਦ ਵੱਖਰਾ ਕਿਉਂ ਹੁੰਦਾ ਹੈ, ਇਸ ਬਾਰੇ ਖੈਬਰ ਪਖਤੂਨਖਵਾ ਦੇ ਫੂਡ ਵਿਭਾਗ ਨੇ ਕਿਹਾ ਕਿ ਮਰੇ ਹੋਏ ਮੁਰਗੇ ਨੂੰ ਹੋਟਲਾਂ ਅਤੇ ਦੁਕਾਨਾਂ 'ਤੇ ਸਪਲਾਈ ਕੀਤਾ ਗਿਆ ਸੀ, ਹੋਰ ਮੁਰਗੇ ਬਰਾਮਦ ਕਰਨ ਲਈ ਗੋਦਾਮਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।