Bolda Punjab
ਨਵੀਂ ਦਿੱਲੀ , ਬਿਹਾਰ ਰਾਜ ਦੇ ਅਰਰੀਆ ਜ਼ਿਲ੍ਹੇ ਵਿੱਚ ਇੱਕ ਸਕੂਲ ਵੱਲੋਂ ਤਿਆਰ ਕੀਤੇ ਭੋਜਨ ਵਿੱਚ ਇੱਕ ਮਰਿਆ ਹੋਇਆ ਸੱਪ ਮਿਲਿਆ ਹੈ। ਖਾਣਾ ਖਾਣ ਨਾਲ ਬੱਚਿਆਂ ਦੀ ਸਹਿਤ ਪ੍ਰਭਾਵਿਤ ਹੋਈ।
ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਘਟਨਾ ਅਮੋਨਾ ਮਿਡਲ ਸਕੂਲ ਵਾਰਡ ਨੰਬਰ 21 ਵਿੱਚ ਵਾਪਰੀ, ਸਾਰੇ ਬੱਚਿਆਂ ਨੂੰ ਫੋਰਬਸਗੰਜ ਸਬ-ਡਿਵੀਜ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਖੁਸ਼ਕਿਸਮਤੀ ਨਾਲ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।