ਜਸਬੀਰ ਸਿੰਘ ਮਹਿਰੋਕ
ਮਮਦੋਟ 21 ਮਈ 2023 , ਭਾਰਤ-ਪਾਕ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਦੇ ਮੱਦੇਨਜਰ ਐਤਵਾਰ ਸ਼ਾਮ ਨੂੰ ਬਲਾਕ ਮਮਦੋਟ ਵਿਖੇ ਰਣਜੀਤ ਸਿੰਘ ਡੀ ਆਈ ਜੀ ਰੇਂਜ ਫਿਰੋਜ਼ਪੁਰ ਅਤੇ ਜਿਲਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਨੇ ਸਰਹੱਦੀ ਪਿੰਡਾ ਦੇ ਮੋਹਤਬਰਾਂ ਨਾਲ ਮੀਟਿੰਗ ਕੀਤੀ। ਸਰਹੱਦੀ ਖੇਤਰ ਦੇ ਲੋਕਾਂ ਤੋਂ ਦੇਸ਼ ਦੀ ਸਰਹੱਦ ਦੀ ਰਾਖੀ ਲਈ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ ਓਹਨਾ ਕਿਹਾ ਕਿ ਸਰਹੱਦ ਨਾਲ ਲੱਗਦੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਨਸ਼ੇ ਅਤੇ ਹਥਿਆਰਾਂ ਨੂੰ ਨਵੇਂ ਨਵੇਂ ਤਰੀਕਿਆਂ ਰਾਹੀਂ ਭਾਰਤੀ ਖੇਤਰ ਵੱਲ ਭੇਜਿਆ ਜਾ ਰਿਹਾ ਹੈ ਅਤੇ ਸਾਡੇ ਦੇਸ਼ ਦੇ ਕੁੱਝ ਲਾਲਚੀ ਤੇ ਸ਼ਰਾਰਤੀ ਅਨਸਰਾਂ ਵੱਲੋ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਕੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਮੱਦਦ ਕੀਤੀਜਾ ਰਹੀ ਹੈ । ਜਿਲਾ ਪੁਲਿਸ ਮੁਖੀ ਨੇ ਕਿਹਾ ਕਿ ਨਸ਼ਿਆਂ ਕਾਰਨ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਜਿਸ ਨੂੰ ਬਚਾਉਣ ਲਈ ਸਾਰੇ ਸਰਹੱਦੀ ਪਿੰਡਾਂ ਦੇ ਲੋਕ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਡਰੋਨ ਅਤੇ ਨਸ਼ੇ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ। ਇਸ ਮੌਕੇ ਤੇ ਜਿਲਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੂੰ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜਮੀਨ ਦੇ ਕਿਸਾਨਾਂ ਨੇ ਜਮੀਨ ਤੇ ਕਾਸ਼ਤ ਕਰਨ ਸਮੇ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਇਆ । ਸੀਨੀਅਰ ਪੁਲਸ ਕਪਤਾਨ ਨੇ ਕਿਹਾ ਕਿ ਜਿਹੜੀਆ ਪੰਚਾਇਤਾ ਨਸ਼ਾ ਤਸਕਰਾ ਨੂੰ ਫੜਨ ਵਿਚ ਮਦਦ ਕਰਨਗੀਆਂ ਉਨ੍ਹਾਂ ਪੰਚਾਇਤਾ ਨੂੰ ਪਿੰਡਾ ਦੇ ਵਿਕਾਸ ਲਈ ਸਪੈਸ਼ਲ ਪੇਕੈਜ ਦਿੱਤਾ ਜਾਵੇਗਾ ।ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਓਹਨਾ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਓਹਨਾ ਨੂੰ ਸਿਧੇ ਰੂਪ ਵਿਚ ਵੀ ਇਤਲਾਹ ਦਿੱਤੀ ਜਾਵੇ ਤੇ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਣ ਦੇ ਨਾਲ ਨਾਲ ਸੂਚਨਾਂ ਸਹੀ ਪਾਇ ਜਾਣ ਤੇ ਉਸ ਵਿਅਕਤੀ ਨੂੰ ਗੁਪਤ ਰੂਪ ਚ ਬਣਦਾ ਇਨਾਮ ਵੀ ਦਿਤਾ ਜਾਵੇਗਾ । ਇਸ ਮੌਕੇ ,ਐਸ ਪੀ ਮਨਜੀਤ ਸਿੰਘ ਤੇ ਡੀ ਐਸ ਪੀ ਸੰਦੀਪ ਸਿੰਘ , ਸਬ ਇੰਸਪੈਕਟਰ ਜੱਜਪਾਲ ਸਿੰਘ ਥਾਣਾ ਮੁਖੀ ਮਮਦੋਟ , ਡਾ ਨਿਰਵੈਰ ਸਿੰਘ ਸਿੰਧੀ ਜਿਲਾ ਮੀਡੀਆ ਇੰਚਾਰਜ , ਐਮ ਸੀ ਉਪਿੰਦਰ ਸਿੰਘ , ਐਮ ਸੀ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ , ਐਮ ਸੀ ਸੁਰਿੰਦਰ ਸੇਠੀ , ਐਮ ਸੀ ਦਲਜੀਤ ਸਿੰਘ ਬਾਬਾ ,ਬਲਵਿੰਦਰ ਸਿੰਘ ਲੱਡੂ ਹਜਾਰਾ, ਡਾ ਹਰਜਿੰਦਰ ਸਿੰਘ ਸਿੰਧੀ , ਬਾਜ ਸਿੰਘ ਐੱਮ ਸੀ , ਕੇਵਲ ਸਿੰਘ ਵਿਪਿਨ ,ਗੁਰਨਾਮ ਸਿੰਘ ਹਜਾਰਾਂ ਬਲਵਿੰਦਰ ਸਿੰਘ ਰਾਓ ਕੇ , ਬਲਵਿੰਦਰ ਸਿੰਘ ਐੱਮ ਸੀ , ਹੰਸਾ ਸਿੰਘ ਪ੍ਰਧਾਨ ਬਾਰਡਰ ਸੰਘਰਸ਼ ਕਮੇਟੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਕੈਪਸ਼ਨ :- ਮਮਦੋਟ ਵਿਖੇ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਡੀ ਆਈ ਜੀ ਤੇ ਹਾਜਰ ਸਰਹੱਦੀ ਪਿੰਡਾਂ ਦੇ ਲੋਕ । ਫੋਟੋ :- ਜਸਬੀਰ ਸਿੰਘ ਮਹਿਰੋਕ ਪੱਤਰਕਾਰ ਮਮਦੋਟ (ਫਿਰੋਜਪੁਰ )