ਬਿਊਰੋ ਚੀਫ਼
ਲਾਹੌਰ 9 ਜੂਨ 2023 , ਪਾਕਿਸਤਾਨ ਦਾ ਸਭ ਤੋਂ ਖਤਰਨਾਕ ਦੁਸ਼ਮਣ ਅਤੇ ਅੱਤਵਾਦੀ ਸਨਾਉੱਲਾ ਗਫਾਰੀ ਅਫਗਾਨਿਸਤਾਨ ਦੇ ਕੁਨਾਰ ਵਿੱਚ ਰਹੱਸਮਈ ਢੰਗ ਨਾਲ ਮਾਰਿਆ ਗਿਆ। ਅਮਰੀਕਾ ਨੇ ਆਈ ਐਸ ਆਈ ਐਸ - ਖੁਰਾਸਨ (ISIS-K) ਦੇ ਸਰਗਨੇ ਸਨਾਉੱਲ਼ਾ ਗਫਾਰੀ ਉੱਪਰ ਅਮਰੀਕ ਵੱਲੋਂ ਇਕ ਕਰੋੜ ਡਾਲਰ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੋਈ ਸੀ ।
ਆਰ ਜੇ ਐਫ ਅਨੁਸਾਰ 1994 ਵਿਚ ਅਫਗਾਨਿਸਤਾਨ ਵਿਚ ਪੈਦਾ ਹੋਇਆ ਇਹ ਅੱਤਵਾਦੀ (ISIS-K) ਦਾ ਆਗੂ ਬਣਿਆ ।
ਇਹ ਅੱਤਵਾਦੀ ਪਾਕਿਸਤਾਨ, ਈਰਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਪਾਕਿਸਤਾਨ ਦੇ ਦਹਾਕੇ ਦੇ ਸਭ ਤੋਂ ਵੱਡੇ ਦੁਸ਼ਮਣ ਸਨਾਉੱਲਾ ਗਫਾਰੀ ਦਾ ਪਰਿਵਾਰ ਭਾਰਤ ਤੋਂ ਅਫਗਾਨਿਸਤਾਨ ਆ ਗਿਆ ਅਤੇ ਰਾਜਧਾਨੀ ਕਾਬੁਲ ਵਿੱਚ ਆ ਕੇ ਵੱਸ ਗਿਆ। ਅੱਤਵਾਦੀ ਸਨਾਉੱਲਾ ਨੇ ਕਾਬੁਲ 'ਚ ਧਾਰਮਿਕ ਸਿੱਖਿਆ ਹਾਸਲ ਕੀਤੀ ਅਤੇ ਬਾਅਦ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ।
ਉਸ ਨੇ ਕਾਬੁਲ ਹਵਾਈ ਅੱਡੇ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਜਿਸ ਵਿਚ 185 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿਚ 13 ਅਮਰੀਕੀ ਸੈਨਿਕ ਵੀ ਸ਼ਾਮਲ ਸਨ। ਤਾਲਿਬਾਨਾਂ ਵੱਲੋਂ ਕਾਬੁਲ ਦੇ ਹਵਾਈ ਅੱਡੇ ਉਪਰ ਕੀਤੇ ਕਬਜੇ ਵਾਲੇ ਦਿਨ ਵੀ 18 ਅਮਰੀਕੀ ਫੌਜੀਆਂ ਸਮੇਤ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ।
ਸਨਾਉੱਲਾ ਦੁਨੀਆ ਭਰ 'ਚ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਵੀ ਸੀ, ਜਿਸ 'ਤੇ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਨੇ ਦਸੰਬਰ 2021 'ਚ ਉਸ ਨੂੰ ਗਲੋਬਲ ਅੱਤਵਾਦੀ ਐਲਾਨ ਦਿੱਤਾ ਸੀ ਅਤੇ ਉਸ ਦੇ ਸਿਰ ਦੀ ਕੀਮਤ 10 ਮਿਲੀਅਨ ਡਾਲਰ ਰੱਖੀ ਗਈ ਸੀ।ਅਮਰੀਕਾ ਤੋਂ ਬਾਅਦ ਯੂ. ਯੂਨੀਅਨ ਨੇ ਵੀ ਉਸਨੂੰ ਮਨਜ਼ੂਰੀ ਦਿੱਤੀ ਸੀ