ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਹੁਣ ਪਲਾਸਟਿਕ ਨੂੰ ਗਾਲਣਾ ਤੇ ਮੁੜ ਵਰਤੋਂ `ਚ ਲਿਆਉਣਾ ਅੱਗੇ ਨਾਲੋਂ ਹੋਵੇਗਾ ਸੁਖਾਲਾ: ਵਾਈਸ ਚਾਂਸਲਰ

news-details

 ਸ਼ਬਦੀਸ਼

ਅੰਮ੍ਰਿਤਸਰ 04 ਮਾਰਚ 2022   ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿਚ ਇਕ ਨਵਾਂ ਮਾਅਰਕਾ ਮਾਰਦਿਆਂ ਵਿਸ਼ਵ ਪੱਧਰ ਦੀ ਉਸ ਸਮੱਸਿਆ ਦਾ ਹੱਲ ਲੱਭ ਲਿਆ ਹੈ ਜਿਸ ਦੇ ਵਿਚ ਪਲਾਸਟਿਕ ਦੇ ਕਾਰਨ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਦੀ ਇਸ ਨਵੀਂ ਖੋ ਨਾਲ ਹੁਣ ਪਲਾਸਟਿਕ ਨੂੰ ਸਿਰਫ ਗਾਲਣਾ ਹੀ ਸੌਖਾ ਨਹੀਂ ਹੋਵੇਗਾ ਸਗੋਂ ਉਸ ਦੀ ਮੁੜ ਵਰਤੋਂ ਕੀਤੀ ਜਾਣੀ ਵੀ ਅੱਗੇ ਨਾਲੋਂ ਸੌਖਾਲੀ ਹ ਜਾਵੇਗੀ। ਯੂਨੀਵਰਸਿਟੀ ਦੀ ਇਹ ਨਵੀਂ ਖੋਜ ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਦੇ ਨਾਂ ਹੇਠ ਰਾਇਲ ਸੋਸਾਇਟੀ ਫ ਕੈਮਿਸਟਰੀ, ਲੰਡਨ ਦੇ ਵਿਸ਼ਵ ਪੱਧਰੀ ਖੋਜ ਜਰਨਲ `ਗਰੀਨ ਕੈਮਿਸਟਰੀ` ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ ਜਿਸ ਦੀ ਵਿਸ਼ਵਚਰਚਾ ਹੋ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਇਸ ਦੇ ਲਈ ਉਚੇਚੇ ਤੌਰ `ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਖੋਜ ਨਾਲ ਵਿਸ਼ਵ ਪੱਧਰ `ਤੇ ਯੂਨੀਵਰਸਿਟੀ ਦਾ ਨਾਂ ਉਚਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਖੋਜ ਤੋਂ ਪਹਿਲ਼ਾਂ ਵਿਸ਼ਵ ਪੱਧਰ `ਤੇ ਜੋ ਪਲਾਸਟਿਕ ਨੂੰ ਗਾਲਣ ਦੇ ਲਈ ਪ੍ਰਣਾਲੀ ਵਰਤੀ ਜਾਂਦੀ ਸੀ ਉਸ ਵਿਚ ਉਚ ਤਾਪਮਾਨ ਦੀ ਲੋੜ ਪੈਂਦੀ ਸੀ ਅਤੇ ਫਿਰ ਵੀ ਜਿਸ ਸਥਿਤੀ ਵਿਚ ਪਲਾਸਟਿਕ ਨੂੰ ਗਾਲਣ ਦੀ ਲੋੜ ਹੈ ਉਸ ਸਥਿਤੀ ਤਕ ਅਜੇ ਤਕ ਗਾਲਣਾ ਸੰਭਵ ਨਹੀਂ ਹੋਇਆ ਸੀ। ਪਰ ਹੁਣ ਯੂਨੀਵਰਸਿਟੀ ਦੀ ਨਵੀਂ ਖੋਜ ਨਾਲ ਪਲਾਸਟਿਕ ਨੂੰ ਸੌਖੇ ਗਾਲਣਾ ਸੰਭਵ ਹੋ ਸਕੇਗਾ।
ਖੋਜ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਖੋਜ ਪਲਾਸਟਿਕ ਨੂੰ ਗਾਲਣ ਲਈ ਹੋਈ ਹੈ ਉਸ ਪ੍ਰੀਕ੍ਰਿਆ ਵਿਚ ਉਚ ਤਾਪਮਾਨ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਰਸਾਇਣਾਂ ਦਾ ਪ੍ਰਯੋਗ ਹੁੰਦਾ ਹੈ ਜੋ ਕਿ ਵਾਤਾਵਰਣ ਲਈ ਘਾਤਕ ਸਿੱਧ ਹੁੰਦੇ ਹਨ ਪਰ ਹੁਣ ਡਾ. ਤੇਜਵੰਤ ਸਿੰਘ ਕੰਗ ਦੀ ਅਗਵਾਈ ਵਿਚ ਖੋਜ ਕਰ ਰਹੇ ਖੋਜਾਰਥੀਆਂ ਦੀ ਖੋਜ ਨਾਲ ਪਲਾਸਟਿਕ ਨੂੰ ਸੌਖੇ ਤਰੀਕੇ ਨਾਲ ਗਾਲਣ ਅਤੇ ਮੁੜ ਵਰਤੋਂ ਵਿਚ ਲਿਆਉਣ ਲਈ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ ਵਾਲੀ ਨਵੀ ਪ੍ਰਣਾਲੀ ਵਿਕਸਿਤ ਹੋ ਜਾਵੇਗੀ।
ਡਾ. ਕੰਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿਛਲ਼ੇ ਦੋ ਸਾਲਾਂ ਤੋਂ ਪਲਾਸਟਿਕ ਨੂੰ ਸੌਖੇ ਤਰੀਕੇ ਨਾਲ ਗਾਲਣ ਅਤੇ ਮੁੜ ਵਰਤੋਂ ਵਿਚ ਲਿਆਉਣ ਲਈ ਖੋਜ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਦੋ ਸਾਲਾਂ ਦੀ ਮਿਹਨਤ ਮਗਰੋਂ ਇਸ ਸਬੰਧੀ ਹਾਂਪੱਖੀ ਨਤੀਜੇ ਪ੍ਰਾਪਤ ਹੋਏ ਜਿਸ ਨਾਲ ਇਕ ਨਵੀਂ ਪ੍ਰਣਾਲੀ ਦਾ ਮੁੱਢ ਬੱਝ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਸ ਪ੍ਰਣਾਲੀ ਨੂੰ ਹੋਰ ਵਿਕਸਿਤ ਕਰਨ ਲਈ ਕੰਮ ਕਰਦੇ ਰਹਿਣਗੇ।
ਰਸਾਇਣ ਵਿਭਾਗ ਦੇ ਮੁਖੀ, ਪ੍ਰੋ. ਸੁਖਪੀ੍ਰਤ ਸਿੰਘ ਨੇ ਕਿਹਾ ਕਿ ਖੋਜਾਰਥੀ ਟੀਮ ਨੂੰ ਪ੍ਰਾਪਤ ਹੋਏ ਨਤੀਜੇ ਹੋਰ ਖੋਜਾਰਥੀਆਂ ਨੂੰ ਇਸ ਸਬੰਧੀ ਨਵੀਆਂ ਪ੍ਰਣਾਲੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕਰਨਗੇ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਡਾ. ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੋਜ ਨੂੰ ਸਮਰਪਿਤ ਯੂਨੀਵਰਸਿਟੀ ਹੈ ਅਤੇ ਸਮੇਂ ਸਮੇਂ ਆਪਣੇ ਵਿਗਿਆਨਕਾਂ ਅਤੇ ਖੋਜਾਰਥੀਆਂ ਨੂੰ ਚੰਗਾ ਬੁਨਿਆਦੀ ਅਤੇ ਉਚ ਪਾਏ ਦਾ ਢਾਂਚਾ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਨਾਲ ਜਿਥੇ ਪਲਾਸਟਿਕ ਦੇ ਖੇਤਰ ਵਿਚ ਨਵੇਂ ਢੰਗ ਤਰੀਕੇ ਵਿਕਸਿਤ ਹੋਣਗੇ ਉਥੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ `ਚ ਨਵੇਂ ਸੈਸ਼ਨ ਤੋਂ ਹੋਣਗੇ ਦਾਖਲੇ ਸ਼ੁਰੂ
ਅੰਮ੍ਰਿਤਸਰ, 04 ਮਾਰਚ 2022 ( ) ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਂ ਸਮੇਂ ਸਮਾਜ ਅਤੇ ਉਦਯੋਗ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਕੋਰਸ ਸ਼ੁਰੂ ਕਰਦੀ ਹੈ ਜਿਸ ਨਾਲ ਦੇਸ਼ ਅਤੇ ਸਮਾਜ ਦੀ ਤਰੱਕੀ ਹੁੰਦੀ ਹੈ। ਇਸੇ ਲੜੀ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਮੁੱਖ ਕੈਂਪਸ ਵਿੱਚ ਐਪਰਲ ਅਤੇ ਟੈਕਸਟਾਈਲ ਤਕਨਾਲੋਜੀ ਵਿਭਾਗ ਦੀ ਸਥਾਪਨਾ ਕੀਤੀ ਹੈ ਜਿਸ ਵਿਚ ਵਿਦਿਅਕ ਸੈਸ਼ਨ 2022-23 ਤੋਂ 20 ਵਿਦਿਆਰਥੀਆਂ ਨੂੰ ਐਮ.ਐਸ.ਸੀ. (ਅਪਰਲ ਐਂਡ ਟੈਕਸਟਾਈਲਜ਼) ਦੇ ਕੋਰਸ ਵਿਚ ਦਾਖਲਾ ਦੇਵੇਗੀ।
ਕੈਮਿਸਟਰੀ ਵਿਭਾਗ ਦੇ ਮੁਖੀ, ਪ੍ਰੋਫੈਸਰ ਸੁਖਪ੍ਰੀਤ ਸਿੰਘ, ਜਿਨ੍ਹਾਂ ਨੂੰ ਇਸ ਐਪਰਲ ਅਤੇ ਟੈਕਸਟਾਈਲ ਤਕਨਾਲੋਜੀ ਵਿਭਾਗ ਦੇ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ, ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ.ਐਸ.ਸੀ. ਤੋਂ ਇਲਾਵਾ ਕੈਮਿਸਟਰੀ ਵਿਭਾਗ ਅਧੀਨ ਚੱਲ ਰਹੇ ਬੀ.ਟੈਕ (ਟੈਕਸਟਾਇਲ ਪ੍ਰੋਸੈਸਿੰਗ ਟੈਕਨਾਲੋਜੀ) ਨੂੰ ਵੀ ਨਵੇਂ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਬੀ.ਟੈਕ (ਟੈਕਸਟਾਇਲ ਕੈਮਿਸਟਰੀ) ਦਾ ਕੋਰਸ 1997 ਵਿੱਚ ਅਪਲਾਈਡ ਕੈਮੀਕਲ ਸਾਇੰਸਜ਼ ਅਤੇ ਤਕਨਾਲੋਜੀ ਵਿਭਾਗ ਵਿੱਚ ਸਥਾਨਕ ਟੈਕਸਟਾਈਲ ਉਦਯੋਗ ਦੀ ਮੰਗ `ਤੇ ਸ਼ੁਰੂ ਕੀਤਾ ਗਿਆ ਸੀ। 2013 ਵਿੱਚ, ਟੈਕਸਟਾਈਲ ਪ੍ਰੋਸੈਸਿੰਗ ਉਦਯੋਗ ਦੀ ਬਦਲਦੀ ਗਤੀਸ਼ੀਲਤਾ ਦੇ ਕਾਰਨ ਅਪਲਾਈਡ ਕੈਮੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਨੂੰ ਕੈਮਿਸਟਰੀ ਵਿੱਚ ਮਿਲਾ ਦਿੱਤਾ ਗਿਆ ਸੀ ਅਤੇ ਬੀ.ਟੈਕ (ਟੈਕਸਟਾਇਲ ਕੈਮਿਸਟਰੀ) ਦਾ ਨਾਮ ਬਦਲ ਕੇ ਬੀ.ਟੈਕ (ਟੈਕਸਟਾਈਲ ਪ੍ਰੋਸੈਸਿੰਗ ਤਕਨਾਲੋਜੀ) ਰੱਖਿਆ ਗਿਆ ਸੀ। ਇਸ ਵਿਭਾਗ ਦਾ ਉਦਯੋਗ ਨਾਲ ਇੱਕ ਗੂੜਾ ਸਬੰਧ ਹੈ ਅਤੇ ਇਸ ਨੂੰ ਭਾਰਤ ਵਿੱਚ ਸਰਕਾਰੀ ਨੌਕਰੀਆਂ ਅਤੇ ਪ੍ਰਸਿੱਧ ਟੈਕਸਟਾਈਲ ਤੇ ਮਾਰਕੀਟਿੰਗ ਯੂਨਿਟਾਂ ਵਿੱਚ ਆਪਣੇ ਗ੍ਰੈਜੂਏਟਾਂ ਲਈ ਸੌ ਫੀਸਦੀ ਪਲੇਸਮੈਂਟ ਦਾ ਮਾਣ ਪ੍ਰਾਪਤ ਹੈ।
ਵਿਭਾਗ ਦੇ ਵਿਦਿਆਰਥੀ ਨੂੰ ਵੱਖ ਵੱਖ ਕੰਪਨੀਆਂ ਜਿਵੇਂ ਟ੍ਰਾਈਡੈਂਟ, ਵਰਧਮਾਨ, ਆਲੋਕ ਇੰਡਸਟਰੀਜ਼, ਰੀਡ ਐਂਡ ਟੇਲਰ, ਰੇਮੰਡਜ਼, ਡਾਇਸਟਾਰ, ਐਚਐਂਡਐਮ, ਮਾਰਕਸ ਐਂਡ ਸਪੈਨਸਰ, ਬੀਆਈਬੀਏ, ਅਦਿੱਤਿਆ ਬਿਰਲਾ ਗਰੁੱਪ, ਰਿਲਾਇੰਸ, ਹੇਡਸ ਅੱਪ ਫਾਰ ਟੇਲਜ਼, ਵਾਲਮਾਰਟ, ਵੈਕਰ, ਕ੍ਰੋਡਾ, ਕਲੇਰੀਅਨ ਆਈਜੀਐਲ ਸਪੈਸ਼ਲਿਟੀ ਕੈਮੀਕਲਜ਼ ਪ੍ਰਾ. ਲਿਮਟਿਡ, ਲੇਵੀਜ਼, ਅਰਵਿੰਦ ਮਿੱਲਜ਼, ਪੁਲਕ੍ਰਾ, ਜਿੰਟੇਕਸ, ਹੰਸਟਮੈਨ, ਕਿਸਕੋ, ਰੋਸਾਰੀ ਅਤੇ ਡੇਕਾਥਲੋਨ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਇਸ ਖੇਤਰ ਨਾਲ ਸਬੰਧਤ ਵੱਡੀ ਗਿਣਤੀ ਵਿਚ ਵਿਦਿਆਰਥੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਮੱਧ ਪੂਰਬ ਅਤੇ ਯੂਰਪੀਅਨ ਦੇਸ਼ਾਂ ਵਿੱਚ ਚੰਗੀ ਤਰ੍ਹਾਂ ਸਥਾਪਤ ਹਨ। ਸਾਬਕਾ ਵਿਦਿਆਰਥੀਆਂ ਦਾ ਮਜ਼ਬੂਤ ਨੈਟਵਰਕ ਅਕਾਦਮਿਕ ਅਤੇ ਪੇਸ਼ੇਵਰ ਸਫ਼ਰ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਸਰਗਰਮੀ ਨਾਲ ਯੋਗਦਾਨ ਪਾਉਂਦਾ ਹੈ।
ਐਮ.ਐਸ.ਸੀ. (ਐਪਰਲ ਐਂਡ ਟੈਕਸਟਾਈਲ) ਪ੍ਰੋਗਰਾਮ ਭਾਰਤ ਵਿੱਚ ਤਕਨੀਕੀ ਟੈਕਸਟਾਈਲ ਦੇ ਉੱਭਰ ਰਹੇ ਖੇਤਰਾਂ ਵਿੱਚ ਮੰਗਾਂ ਨੂੰ ਪੂਰਾ ਕਰਨ ਲਈ ਐਪਰਲ ਅਤੇ ਟੈਕਸਟਾਈਲ ਤਕਨਾਲੋਜੀ ਵਿਭਾਗ ਵਿੱਚ 2022-23 ਅਕਾਦਮਿਕ ਸੈਸ਼ਨ ਤੋਂ ਸ਼ਾਮਲ ਕੀਤਾ ਜਾ ਰਿਹਾ ਹੈ।
ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਦੇ ਤਿੰਨ ਮਹੀਨਿਆਂ ਦੇ ਅੰਦਰ ਭਾਰਤ ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣ ਕਿੱਟਾਂ ਦੇ ਦੂਜੇ ਸਭ ਤੋਂ ਵੱਡੇ ਨਿਰਮਾਤਾ ਦੇ ਰੂਪ ਵਿੱਚ ਉਭਰਨ ਨਾਲ ਤਕਨੀਕੀ ਟੈਕਸਟਾਈਲ ਦੀ ਮਹੱਤਤਾ ਬਣੀ ਹੈ ਅਤੇ  ਇਸ ਨੇ ਕੱਪੜਾ ਨਿਰਮਾਣ ਤੇ ਡਿਜ਼ਾਈਨ ਦੇ ਵੱਖ-ਵੱਖ ਪਹਿਲੂਆਂ ਵਿੱਚ ਸਿੱਖਿਆ, ਖੋਜ ਅਤੇ ਵਿਹਾਰਕ ਅਨੁਭਵ ਨੂੰ ਇਕੱਠਾ ਕਰਨ ਦੀ ਲੋੜ `ਤੇ ਜ਼ੋਰ ਦਿੱਤਾ, ਜਿਸ ਵਿੱਚ ਕੱਪੜੇ, ਤਕਨੀਕੀ ਟੈਕਸਟਾਈਲ ਅਤੇ ਟੈਕਸਟਾਈਲ ਦੀ ਟਿਕਾਊ ਅਤੇ ਵਾਤਾਵਰਣਿਕ ਪ੍ਰਕਿਰਿਆ ਸ਼ਾਮਲ ਹਨ।