Bolda Punjab
ਦੀਪਕ ਗਰਗ
ਕੋਟਕਪੂਰਾ 16 ਅਕਤੂਬਰ 2023.
ਸਥਾਨਕ ਸੁਰਗਾਪੁਰੀ ਇਲਾਕਾ ਜਿਸ ਨੂੰ ਹੁਣ ਸ਼ਿਆਮ ਨਗਰੀ ਵੀ ਕਿਹਾ ਜਾਂਦਾ ਹੈ।
ਸ੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੋਹਨ ਲਾਲ ਬਾਂਸਲ ਦੀ ਅਗਵਾਈ ਹੇਠ ਸੋਮਵਾਰ ਸਵੇਰੇ ਕਰੀਬ ਨੌਂ ਵਜੇ ਇਸ ਇਲਾਕੇ ਵਿੱਚ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ ਵੈਦਿਕ ਰੀਤੀ ਰਿਵਾਜਾਂ ਨਾਲ ਪੂਜਾ ਅਰਚਨਾ ਕਰਕੇ ਫਰਸ਼ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਕੋਟਕਪੂਰਾ ਦਾ ਖਾਟੂ ਸ਼ਿਆਮ ਮੰਦਿਰ ਭਗਤਾਂ ਲਈ ਉਹ ਸਥਾਨ ਹੈ ਜਿੱਥੇ ਉਹ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸ਼ਿਆਮ ਬਾਬਾ ਅੱਗੇ ਅਰਦਾਸ ਕਰਦੇ ਹਨ ਅਤੇ ਬਾਬਾ ਵੀ ਉਨ੍ਹਾਂ ਦੀ ਝੋਲੀ ਨੂੰ ਖਾਲੀ ਨਹੀਂ ਛੱਡਦੇ। ਇਸ ਮੰਦਿਰ ਬਾਰੇ ਮੰਨਿਆ ਜਾਂਦਾ ਹੈ ਕਿ ਜੋ ਵੀ ਇੱਥੇ ਪੂਰੀ ਸ਼ਰਧਾ ਨਾਲ ਆਉਂਦਾ ਹੈ ਅਤੇ ਸੱਚੇ ਮਨ ਨਾਲ ਭਗਵਾਨ ਦੇ ਦਰਸ਼ਨ ਕਰਦਾ ਹੈ, ਉਸ ਦੀ ਹਾਜ਼ਰੀ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਸਥਿਤ ਖਾਟੂ ਸ਼ਿਆਮ ਮੰਦਰ ਵਿੱਚ ਵੀ ਲੱਗ ਜਾਂਦੀ ਹੈ।
ਮੰਦਰ ਦੇ ਬੁਲਾਰੇ ਹਰੀ ਸ਼ਿਆਮ ਸਿੰਗਲਾ ਨੇ ਦੱਸਿਆ ਕਿ ਇਸ ਫਰਸ਼ ਦੀ ਉਸਾਰੀ ਲਈ ਚਿੱਟੇ ਸੰਗਮਰਮਰ ਦੇ ਪੱਥਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੰਦਰ ਦੇ ਮੁੱਖ ਦਰਵਾਜ਼ੇ ਨੂੰ ਵੀ ਨਵਾਂ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਿਆਮ ਬਾਬਾ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਕੋਟਕਪੂਰਾ ਸਮੇਤ ਕਈ ਸ਼ਹਿਰਾਂ ਤੋਂ ਆਏ ਸ਼ਿਆਮ ਸ਼ਰਧਾਲੂ ਦੇਵਥਨੀ ਇਕਾਦਸ਼ੀ ਭਾਵ 23 ਨਵੰਬਰ ਦਿਨ ਵੀਰਵਾਰ ਨੂੰ ਸਥਾਨਕ ਸ਼ਿਆਮ ਮੰਦਰ ਵਿਖੇ ਇਕੱਠੇ ਹੋਣਗੇ। ਸ਼ਿਆਮ ਬਾਬਾ ਦੇ ਸਾਰੇ ਸ਼ਰਧਾਲੂ ਕਈ ਦਿਨਾਂ ਤੋਂ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿਸ ਕਾਰਨ ਇਹ ਟੀਚਾ ਮਿਥਿਆ ਗਿਆ ਹੈ ਕਿ 20 ਨਵੰਬਰ ਤੱਕ ਫਰਸ਼ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ ਲੋਕ ਦੂਰ-ਦੁਰਾਡੇ ਤੋਂ ਇਸ ਮੰਦਿਰ ਵਿੱਚ ਆ ਕੇ ਭਗਵਾਨ ਖਾਟੂ ਸ਼ਿਆਮ ਦੇ ਦਰਸ਼ਨ ਕਰਦੇ ਹਨ। ਕੋਈ ਵੀ ਸ਼ਰਧਾਲੂ ਇੱਥੇ ਪੂਰੀ ਸ਼ਰਧਾ ਨਾਲ ਆ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਸਕਦਾ ਹੈ। ਇੱਥੇ ਆਉਣ ਤੋਂ ਬਾਅਦ ਤੁਸੀਂ ਬਹੁਤ ਆਰਾਮ ਮਹਿਸੂਸ ਕਰੋਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਸ਼ਹਿਰ ਦਾ ਸੀਵਰੇਜ ਸਿਸਟਮ ਠੱਪ ਹੋਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਸ੍ਰੀ ਸ਼ਿਆਮ ਮੰਦਰ ਵਿੱਚ ਵੀ ਇੱਕ ਤੋਂ ਦੋ ਫੁੱਟ ਤੱਕ ਪਾਣੀ ਭਰ ਜਾਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਫਰਸ਼ ਦੇ ਪੁਨਰ ਨਿਰਮਾਣ ਦੀ ਲੋੜ ਸੀ। ਮੰਦਿਰ ਕਮੇਟੀ ਦੀ ਤਰਫ਼ੋਂ ਉਨ੍ਹਾਂ ਨੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਜਲਦੀ ਤੋਂ ਜਲਦੀ ਸੁਧਾਰਿਆ ਜਾਵੇ ਕਿਉਂਕਿ ਅਕਸਰ ਹੀ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸ਼ਹਿਰ ਦੇ ਲਗਭਗ ਹਰ ਵਾਰਡ ਦੀ ਕਿਸੇ ਨਾ ਕਿਸੇ ਗਲੀ ਦੇ ਬਾਹਰ ਇਕੱਠਾ ਹੋ ਜਾਂਦਾ ਹੈ। ਜਿਸ ਕਾਰਨ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾਇਆ ਜਾਵੇ।
ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਮਹੇਸ਼ ਕੁਮਾਰ ਗਰਗ,
ਸ਼੍ਰੀ ਸ਼ਿਆਮ ਪਰਿਵਾਰ ਸੰਘ ਦੇ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ, ਅਖਿਲ ਭਾਰਤੀ ਵਿਕਾਸ ਪ੍ਰੀਸ਼ਦ ਦੇ ਇੰਚਾਰਜ ਆਦਿਤਿਆ ਪ੍ਰਕਾਸ਼ ਸ਼ਰਮਾ, ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਦੇ ਚੇਅਰਮੈਨ ਦੀਪਕ ਗੋਇਲ, ਵਾਰਡ ਕੌਂਸਲਰ ਚੰਚਲ ਕੁਮਾਰ ਮਹਿੰਦੀ ਰੱਤਾ, ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਸ਼੍ਰੀਮਤੀ ਸਰੋਜ ਸ਼ਰਮਾ ਅਤੇ ਹੋਰ ਮੈਂਬਰ, ਮੁਕੁਲ ਬਾਂਸਲ, ਕਰਨ ਸਿੰਗਲਾ, ਪ੍ਰਦੀਪ ਕੁਮਾਰ ਮਿੱਤਲ, ਨਿਊ ਮਹਾਸ਼ਕਤੀ ਲੰਗਰ ਕਮੇਟੀ ਤੋਂ ਓਮ ਪ੍ਰਕਾਸ਼ ਗੋਇਲ, ਨਰੇਸ਼ ਕੁਮਾਰ ਸਿੰਗਲਾ ਸੁਰਿੰਦਰ ਕੁਮਾਰ ਪੋਸਟਮੈਨ, ਨਰਿੰਦਰ ਕੁਮਾਰ ਬਗੜ, ਸੁਦਰਸ਼ਨ ਸਿੰਗਲਾ, ਸਚਿਨ ਸਿੰਗਲਾ, ਵਿਵੇਕ ਗਰਗ, ਅਮਿਤ ਗੋਇਲ, ਉਮੇਸ਼ ਧੀਰ, ਸਾਧੂਰਾਮ ਸਿੰਗਲਾ, ਰਾਕੇਸ਼ ਬਾਂਸਲ, ਸੰਜੀਵ ਗੋਇਲ, ਪ੍ਰੇਮ ਸਿੰਗਲਾ, ਮਨੋਜ ਮਹੇਸ਼ਵਰੀ, ਅਨਮੋਲ ਸਚਦੇਵਾ , ਬ੍ਰਾਹਮਣ ਵਿਕਾਸ ਮੰਚ ਦੇ ਨੁਮਾਇੰਦੇ ਓਮ ਪ੍ਰਕਾਸ਼ ਸ਼ਰਮਾਂ, ਪ੍ਰਿੰਸ ਬਾਂਸਲ, ਮੋਹਿਤ ਸਿੰਗਲਾ, ਮਨੋਜ ਗੋਇਲ, ਵਾਸੂ ਗੋਇਲ , ਮਨਦੀਪ ਕੱਲੂ , ਬੂਟਾ ਸਿੰਘ , ਮਦਨ , ਸ਼੍ਰੀ ਖਾਟੂ ਸ਼ਿਆਮ ਤੋਂ ਕੋਟਕਪੂਰਾ ਧਰਮਸ਼ਾਲਾ ਦੇ ਮੈਨੇਜਰ ਮੁਕੇਸ਼ ਸ਼ਰਮਾ, ਸ਼੍ਰੀ ਸ਼ਿਆਮ ਮੰਦਿਰ ਦੇ ਮੁੱਖ ਪੁਜਾਰੀ ਰਾਮ ਹਰੀ ਅਤੇ ਮੋਹਨ ਸ਼ਿਆਮ ਸਮੇਤ ਕਈ ਹੋਰ ਸ਼ਿਆਮ ਪ੍ਰੇਮੀ ਹਾਜ਼ਰ ਸਨ।