ਜਗਦੀਸ਼ ਥਿੰਦ
ਫਾਜਿਲਕਾ 19 ਨਵੰਬਰ 2023 , ਅਸੀਂ ਇਕੱਲੀ ਰਾਜਨੀਤੀ ਹੀ ਨਹੀਂ ਕਰਦੇ ਬਲਕਿ ਸੇਵਾ ਭਾਵਨਾ ਦਾ ਜਜਬਾ ਰੱਖਦੇ ਹੋਏ ਆਮ ਲੋਕਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ । ਇਹ ਗੱਲ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਲਿਮਿਟਡ ਸ੍ਰ. ਸ਼ਮਿੰਦਰ ਸਿੰਘ ਖਿੰਡਾ ਨੇ ਉਹਨਾਂ ਵੱਲੋਂ ਲਗਾਏ ਗਏ ਮੈਗਾ ਮੈਡੀਕਲ ਚੈੱਕਅਪ ਕੈਂਪ ਮੌਕੇ ਕਹੀ ।
ਸ੍ਰ.ਖਿੰਡਾ ਵੱਲੋ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਦੇ ਰਾਹੀਂ ਸਥਾਨਕ ਅਨੰਦ ਪੈਲੇਸ ਵਿੱਚ ਮੈਡੀਕਲ ਚੈੱਕ ਅਪ ਕੈਂਪ ਲਗਵਾਇਆ ਗਿਆ ਸੀ। ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਦਵਾਈਆਂ ਵੀ ਮੁਫ਼ਤ ਵਿੱਚ ਮੁਹਈਆ ਕਰਵਾਈਆਂ ਗਈਆਂ ।
ਸਰਦਾਰ ਸ਼ਮਿੰਦਰ ਸਿੰਘ ਖਿੰਡਾ ਨੇ ਇਸ ਮੌਕੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ , ਮੈਡੀਕਲ ਸਹੂਲਤਾਂ ਅਤੇ ਰੁਜ਼ਗਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ । ਪੰਜਾਬਅੰਦਰ ਦਿੱਲੀ ਦੀ ਤਰਜ ਤੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ ।
ਉਹਨਾਂ ਕਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਪੰਜ ਮੈਡੀਕਲ ਕਾਲਜ ਸਥਾਪਿਤ ਕਰਨ ਲਈ ਅਰਬਾਂ ਰੁਪਏ ਫੰਡ ਖਰਚ ਰਨ ਜਾ ਰਹੀ ਹੈ ਭਗਵੰਤ ਮਾਨ ਸਰਕਾਰ ।
ਉਹਨਾਂ ਕਿਹਾਕਿ ਹੁਣ ਤੱਕ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਹੀਬ ਦੇ ਹਜ਼ਾਰਾਂ ਬੱਚੇ ਯੂਕਰੇਨ ਵਰਗੇ ਮੁਲਕ ਨੂੰ ਵਿੱਚੋਂ ਮੈਡੀਕਲ ਸਿੱਖਿਆ ਲੈਣ ਲਈ ਜਾ ਰਹੇ ਹਨ । ਸਰਦਾਰ ਖਿੰਡਾ ਨੇ ਕਿਹਾ ਕਿ ਪੰਜ ਲੱਖ ਦੀ ਸਿਹਤ ਬੀਮਾ ਯੋਜਨਾ ਨੂੰ ਵੀ ਤਰਜੀਹ ਅਧਾਰ ਤੇ ਪੰਜਾਬ ਅੰਦਰ ਲਾਗੂ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਕਿਉਂਕਿ ਸਰਹੱਦੀ ਖੇਤਰ ਵਿੱਚ ਸਥਿਤ ਹੈ ਇਸ ਲਈ ਇੱਥੇ ਮੈਡੀਕਲ ਸਹੂਲਤਾਂ ਦੀ ਜਰੂਰਤ ਨੂੰ ਦੇਖਦੇ ਹੋਏ ਹੋਰ ਸਥਾਨਾਂ ਤੇ ਵੀ ਅਜਿਹੇ ਮੈਡੀਕਲ ਕੈਂਪ ਲਗਾਏ ਜਾਣਗੇ।
ਇਸ ਮੌਕੇ ਐਮ ਐਲ ਏ ਫਾਜਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਵੀ ਡਾਕਟਰਾਂ ਦੀ ਕਮੀ ਪੂਰੀ ਕਰਨ ਦੇ ਨਾਲ ਨਾਲ ਮੈਡੀਕਲ ਮਸ਼ੀਨਰੀ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਜੁਆਇੰਟ ਸੈਕਟਰੀ ਟਰੇਡ ਵਿੰਗ ਪੰਜਾਬ ਅਤੁਲ ਨਾਗਪਾਲ ਨੇ ਦਾਅਵਾ ਕੀਤਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਚੰਡੀਗੜ੍ਹ ਸਮੇਤ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉੱਪਰ ਸ਼ਾਨਦਾਰ ਜਿੱਤ ਦਰਜ ਕਰੇਗੀ।
ਅਰੋੜ ਵੰਸ਼ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਵੱਲੋਂ ਜ਼ਿਲਾ ਫਾਜ਼ਿਲਕਾ ਨੂੰ ਸ਼ੁੱਧ ਪੀਣ ਵਾਲਾ ਪਾਣੀ ਅਤੇ ਖੇਤਾਂ ਲਈ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਦਾ ਕਰਨ ਲਈ ਵੱਡੇ ਪੱਧਰ ਤੇ ਕੰਮ ਕੀਤਾ ਹੈ।
ਇਸ ਮੌਕੇ ਸੁਨੀਲ ਸਚਦੇਵਾ ਚੇਅਰਮੈਨ ਪਲਾਇਨਿੰਗ ਬੋਰਡ , ਕੇਵਲ ਕ੍ਰਿਸ਼ਨ ਕਮਰਾ ਪ੍ਰਧਾਨ ਮਿਊਨਸਪਲ ਕਮੇਟੀ, ਅਜੇ ਨਾਗਪਾਲ ਸਵੇਰਾ ਫਾਉਂਡੇਸ਼ਨ, ਹਰਜਿੰਦਰ ਸਿੰਘ ਘਾਂਗਾ ਸੀਨੀਅਰ ਆਗੂ ਜ਼ਿਲ੍ਹਾ ਫਿਰੋਜਪੁਰ , ਬੂਟਾ ਰਾਮ , ਐਡਵੋਕੇਟ ਸੰਜੇ ਮਦਾਨ , ਸੂਰਜ ਸੇਤੀਆ ਬੋਬੀ , ਆਸ਼ਾ ਸ਼ਰਮਾ , ਮਾਸਟਰ ਬੁਧਰਾਮ ,ਪੂਜਾ ਲੂਥਰਾ ਐਮ ਸੀ , ਰਘੁਬੀਰ ਸਿੰਘ ਭਾਕਰ , ਲੀਲਾਧਾਰ ਸ਼ਰਮਾ , ਸ਼ਸ਼ੀਕਾਂਤ , ਸੁਨੀਲ ਸੇਠੀ , ਸ਼ੇਖਰ ਅਲਕਾ ਜਨੇਜਾ ਕੇਵਲ ਸੇਤੀਆ , ਗੁਰਤੇਜ ਸਿੰਘ ਗਿੱਲ, ਸੁਖਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਸਾਬਕਾ ਸਰਪੰਚ ਦਾਨੇਵਾਲਾ, ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।