ਤਾਜ਼ਾ ਖਬਰਾਂ
ਅਰਸ਼ ਡੱਲਾ ਗੈਂਗ ਦੇ ਚਾਰ ਗੁਰਗੇ ਸਾਂਝੇ ਆਪ੍ਰੇਸ਼ਨ ਦੌਰਾਨ ਕਾਬੂ ਵਿਆਹੁਤਾ ਔਰਤ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ ਮਿੱਟੀ ਦੀ ਢਿੱਗ ਹੇਠ ਆ ਕੇ ਕ੍ਰਿਕਟ ਖਿਡਾਰੀ ਦੀ ਮੌਤ, ਸਾਥੀ ਜ਼ਖ਼ਮੀ; ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ ਘਰ ਦੇ ਬਾਹਰੋਂ ਗੱਡੀ ਚੋਰੀ, ਮਾਮਲਾ ਦਰਜ ਕੇਂਦਰੀ ਜੇਲ੍ਹ 'ਚੋਂ ਮੋਬਾਈਲ ਬਰਾਮਦ, ਮਾਮਲਾ ਦਰਜ ਸੁਖਦੇਵ ਸਿੰਘ ਲਹੁਕਾ ਨੇ ਦਿੱਤਾ ਅਕਾਲੀ ਦਲ ਤੋਂ ਅਸਤੀਫ਼ਾ 60 ਬੋਤਲਾਂ ਨਾਜਾਇਜ਼ ਸ਼ਰਾਬ ਤੇ ਮੋਟਰਸਾਈਕਲ ਰੇਹੜੀ ਸਮੇਤ ਦੋ ਕਾਬੂ ਘਰ ਅੰਦਰੋਂ ਦੋ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤੀ ਖੁਦਕੁਸ਼ੀ, ਪਤਨੀ ਗ੍ਰਿਫਤਾਰ, ਕਥਿਤ ਪ੍ਰੇਮੀ ਦੀ ਭਾਲ ਜਾਰੀ

ਪਠਾਨਕੋਟ 'ਚ ਦੋ ਧਿਰਾਂ ਦੀ ਲੜਾਈ ’ਚ ਨੌਜਵਾਨ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

news-details

 

ਬਿਊਰੋ ਚੀਫ਼

ਪਠਾਨਕੋਟ, 19 ਅਪ੍ਰੈਲ- ਪਿੰਡ ਕੋਠੇ ਮਾਨਵਾਲ ਇਲਾਕੇ ’ਚ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ’ਚ ਵੀਰਵਾਰ ਦੇਰ ਸ਼ਾਮ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਂ ਪੰਕੂ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਕਰੀਬ 18 ਸਾਲ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਦੋ ਥਾਣਿਆਂ ਦੀ ਪੁਲਿਸ ਅਤੇ ਡੀਐੱਸਪੀ ਧਾਰ ਕਲਾਂ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਠੇ ਮਨਵਾਲ ਵਿਚ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਜਿਸ ਵਿਚ ਪੰਕੂ ਆਪਣੇ 2 ਹੋਰ ਦੋਸਤਾਂ ਨਾਲ ਸੀ ਅਤੇ ਦੂਜੇ ਪਾਸੇ ਕਰੀਬ 5 ਨੌਜਵਾਨ ਸਨ। ਦੋਵੇਂ ਪਾਸੇ ਤਿੱਖੇ ਹਥਿਆਰਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਮੌਕੇ ’ਤੇ ਹੀ ਪੰਕੂ ਨੌਜਵਾਨ ’ਤੇ ਦੂਜੀ ਧਿਰ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਦੂਜੇ ਪਾਸੇ ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।