ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਸਾਈਕਲ ਉਦਯੋਗ ਲਈ ਜੀ.ਐਸ.ਟੀ 5% ਕਰਨ ਲਈ ਪੰਜਾਬ ਉਠਾਏਗਾ ਆਵਾਜ

news-details

bolda punjab
ਚੰਡੀਗੜ, 1 ਸਤੰਬਰ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਆਲ ਇੰਡੀਆ ਸਾਈਕਲ ਮੈਨੂਫੈਕਚਰਜ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਈਕਲ, ਇਸਦੇ ਪੁਰਜਿਆਂ ਅਤੇ ਕੱਚੇ ਮਾਲ ‘ਤੇ ਜੀਐਸਟੀ ਦੀ ਦਰ ਨੂੰ 5 ਪ੍ਰਤੀਸ਼ਤ ਤੱਕ ਘਟਾਉਣ ਲਈ ਜੀ.ਐਸ.ਟੀ ਕੌਂਸਲ ਅੱਗੇ ਉਨਾਂ ਦਾ ਪੱਖ ਪੇਸ ਕਰੇਗੀ।
ਸਾਈਕਲ ਉਦਯੋਗ ਦੇ ਨੁਮਾਇੰਦਿਆਂ, ਜਿਨਾਂ ਨੇ ਅੱਜ ਇਥੇ ਪੰਜਾਬ ਦੇ ਵਿੱਤ ਮੰਤਰੀ ਨਾਲ ਉਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ, ਨੇ ਉਨਾਂ ਨੂੰ ਜਾਣੂ ਕਰਵਾਇਆ ਕਿ ਵਿਸ਼ਵ ਪੱਧਰ ‘ਤੇ ਮੁਕਾਬਲੇ ਦੇ ਮੱਦੇਨਜ਼ਰ ਸਾਈਕਲ ਉਦਯੋਗ ਨੂੰ 12 ਫੀਸਦੀ ਦੀ ਉੱਚੀ ਜੀ.ਐੱਸ.ਟੀ. ਦਰ ਕਾਰਨ ਮੁਸ਼ਕਲ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਾਈਕਲ ‘ਤੇ ਵੱਧ ਜੀ.ਐਸ.ਟੀ ਦਰ ਨਾਲ ਬਾਜਾਰ ਵਿੱਚ ਬੇਨਾਮੀ ਕੰਪਨੀਆਂ ਦਾ ਵਾਧਾ ਹੁੰਦਾ ਹੈ ਜਿਸ ਨਾਲ ਕਰ ਚੋਰੀ ਵੀ ਵੱਧ ਜਾਂਦੀ ਹੈ।
ਈ-ਸਾਈਕਲ ਅਤੇ ਪੈਡਲ ਸਾਈਕਲ ‘ਤੇ ਜੀਐਸਟੀ ਦਰ ਦੀ ਅਸਮਾਨਤਾ ਦਾ ਜਿਕਰ ਕਰਦਿਆਂ, ਵਫਦ ਨੇ ਦੱਸਿਆ ਕਿ ਜੁਲਾਈ 2019 ਵਿੱਚ ਭਾਰਤ ਸਰਕਾਰ ਵੱਲੋਂ  ਇਲੈਕਟਿ੍ਰਕ ਸਾਈਕਲਾਂ ਦੀ ਮੰਗ ਪੈਦਾ ਕਰਨ ਲਈ ਇਸ ‘ਤੇ 5% ਜੀਐਸਟੀ ਤੈਅ ਕੀਤੀ ਗਈ ਸੀ। ਹਾਲਾਂਕਿ, ਜੀ.ਐਸ.ਟੀ ਦਰ ਦੇ ਮਾਮਲੇ ਵਿੱਚ ਪੈਡਲ ਸਾਈਕਲ ਵੀ ਈ-ਸਾਈਕਲ ਨਾਲ ਸਮਾਨਤਾ ਦੀ ਹੱਕਦਾਰ ਹੈ ਕਿਉਂਕਿ 80 ਪ੍ਰਤੀਸ਼ਤ ਤੋਂ ਵੱਧ ਸਾਈਕਲਾਂ ਦੀ ਕੀਮਤ 2500 ਤੋਂ 5000 ਰੁਪਏ ਦੇ ਵਿਚਕਾਰ ਹੈ ਅਤੇ ਜ਼ਿਆਦਾਤਰ ਆਮ ਲੋਕ ਰੋਜਾਨਾ ਆਉਣ-ਜਾਣ ਲਈ ਇਸ ਦੀ ਵਰਤੋਂ ਕਰਦੇ ਹਨ।
ਸਾਈਕਲ ਨੂੰ ‘ਆਮ ਲੋਕਾਂ ਦੀ ਸਵਾਰੀ’ ਅਤੇ ਸਾਈਕਲ ਸਨਅਤ ਨੂੰ ‘ਲੁਧਿਆਣੇ ਦੀ ਰੀੜ ਦੀ ਹੱਡੀ’ ਦੱਸਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਈਕਲ ਉਦਯੋਗ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਜੀਐਸਟੀ ਕੌਂਸਲ ਵਿੱਚ ਆਪਣਾ ਪੱਖ ਜੋਰਦਾਰ ਢੰਗ ਨਾਲ ਪੇਸ ਕਰੇਗੀ ਕਿਉਂਕਿ ਆਮ ਆਦਮੀ ਲਈ ਸਾਈਕਲ ਸਿਰਫ ਸਫਰ ਕਰਨ ਦਾ ਸਾਧਨ ਨਹੀਂ ਸਗੋਂ ਆਪਣੀ ਰੋਜੀ-ਰੋਟੀ ਕਮਾਉਣ ਦਾ ਜਰੀਆ ਹੈ।
ਮੀਟਿੰਗ ਵਿੱਚ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਿੱਤ ਸਕੱਤਰ ਗੁਰਪ੍ਰੀਤ ਕੌਰ ਸਪਰਾ,  ਹੀਰੋ ਸਾਈਕਲ ਦੇ ਸੀ.ਈ.ਓ  ਆਦਿਤਿਆ ਮੁੰਜਾਲ, ਏਵਨ ਸਾਈਕਲ ਦੇ ਡਾਇਰੈਕਟਰ ਮਨਦੀਪ ਪਾਹਵਾ ਅਤੇ ਟੀ ਆਈ ਸਾਈਕਲਜ ਆਫ ਇੰਡੀਆ ਦੇ ਹੈੱਡ ਸੋਰਸਿੰਗ ਗਜੇਂਦਰ ਕੁਮਾਰ ਹਾਜਰ ਸਨ।