ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਨੀਲੇ ਅਸਮਾਨ ਲਈ ਸਾਫ਼ ਹਵਾ ਸਬੰਧੀ ਅੰਤਰਰਾਸ਼ਟਰੀ ਦਿਵਸ 'ਤੇ ਰਾਜ ਪੱਧਰੀ ਵਰਕਸ਼ਾਪ ਐਮਿਟੀ ਯੂਨੀਵਰਸਿਟੀ ਵਿਖੇ 9 ਸਤੰਬਰ ਨੂੰ ਕਰਵਾਈ ਜਾਵੇਗੀ: ਚੇਅਰਮੈਨ ਪੀ.ਪੀ.ਸੀ.ਬੀ

news-details

  Bolda Punjab

 ਐਸ.ਏ.ਐਸ.ਨਗਰ, 6 ਸਤੰਬਰ:
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 7 ਸਤੰਬਰ, 2022 ਨੂੰ ਐਮਿਟੀ ਯੂਨੀਵਰਸਿਟੀ, ਸੈਕਟਰ-82, ਆਈ.ਟੀ. ਸਿਟੀ, ਮੋਹਾਲੀ ਵਿਖੇ ਨੀਲੇ ਅਸਮਾਨ ਲਈ ਸਾਫ਼ ਹਵਾ ਸਬੰਧੀ ਅੰਤਰਰਾਸ਼ਟਰੀ ਦਿਵਸ ਦੇ ਸਬੰਧ ਵਿੱਚ ਇੱਕ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਪੀ.ਸੀ.ਬੀ ਦੇ ਚੇਅਰਮੈਨ ਡਾ: ਆਦਰਸ਼ ਪਾਲ ਵਿਜ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਰਕਸ਼ਾਪ ਦੇ ਬੁਲਾਰੇ ਸ੍ਰੀ ਹਰਸ਼ਾ ਕੋਟਾ, ਐਸੋਸੀਏਟ ਪ੍ਰੋਫੈਸਰ, ਆਈਆਈਟੀ ਦਿੱਲੀ ਅਤੇ ਡਾ. ਸ਼ਵੇਤਾ ਯਾਦਵ, ਸਹਾਇਕ ਪ੍ਰੋਫੈਸਰ, ਵਾਤਾਵਰਣ ਵਿਗਿਆਨ ਵਿਭਾਗ, ਜੰਮੂ ਦੀ ਕੇਂਦਰੀ ਯੂਨੀਵਰਸਿਟੀ ਵਲੋਂ ਆਪਣੇ ਵਿਚਾਰ ਰੱਖੇ ਜਾਣਗੇ l ਵਰਕਸ਼ਾਪ ਦੌਰਾਨ ਹਵਾ ਪ੍ਰਦੂਸ਼ਣ ਕੰਟਰੋਲ ਸਬੰਧੀ ਸਟਾਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ ।
 ਹਲਕਾ ਮੁਹਾਲੀ ਦੇ ਵਿਧਾਇਕ ਸ.  ਕੁਲਵੰਤ ਸਿੰਘ, ਵਿਧਾਇਕ ਡੇਰਾਬੱਸੀ ਸ.  ਕੁਲਜੀਤ ਸਿੰਘ ਰੰਧਾਵਾ, ਸਕੱਤਰ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਸ਼.  ਕੁਮਾਰ ਰਾਹੁਲ ਆਈ.ਏ.ਐਸ., ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਆਈ.ਏ.ਐਸ., ਵਾਈਸ ਚਾਂਸਲਰ, ਐਮਿਟੀ ਯੂਨੀਵਰਸਿਟੀ ਡਾ. ਰਵਿੰਦਰ ਕੇ. ਕੋਹਲੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਜ, ਮੈਂਬਰ ਸਕੱਤਰ, ਪੀ.ਪੀ.ਸੀ.ਬੀ. ਈ.ਆਰ. ਕ੍ਰੁਨੇਸ਼ ਗਰਗ, ਪੀ.ਪੀ.ਸੀ.ਬੀ. ਦੇ ਹੋਰ ਅਧਿਕਾਰੀ, ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਣ ਦੀ ਉਮੀਦ ਹੈ।