ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਪ੍ਰੋਫੈਸਰ ਉੱਪਰ ਜਾਨਲੇਵਾ ਹਮਲਾ ਕਰਨ ਵਾਲੀ ਮੁਸਕਾਨ , ਸੰਜੀਵ ਅਤੇ ਅੱਠ ਹੋਰਨਾਂ ਖਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ਼

news-details

bolda punjab

ਗੁਰੂਹਰਸਹਾਏ / ਜਲਾਲਾਬਾਦ 6 ਸਤੰਬਰ , ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ ਮੋਹਨ ਕੇ ਹਿਠਾੜ ਹਲਕਾ ਗੁਰੂਹਰਸਹਾਏ ਦੇ ਪ੍ਰੋਫ਼ੈਸਰ ਮੁਹੰਮਦ ਸਾਜਿਦ ਉੱਪਰ

ਜਾਨਲੇਵਾ ਹਮਲਾ ਕਰਨ ਵਾਲੀ ਇਕ ਵਿਦਿਆਰਥਣ ਅਤੇ ਅੱਠ ਹੋਰ ਵਿਦਿਆਰਥੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ।
  ਦੱਸਣਯੋਗ ਹੈ ਕਿ ਜ਼ਖ਼ਮੀ ਕੀਤੇ ਗਏ ਪ੍ਰੋਫੈਸਰ ਦੇ ਮਾਮਲੇ ਵਿਚ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਸਵਰੂਪ ਵਜੋਂ ਕਾਲਜ ਦੇ ਵਿਦਿਆਰਥੀਆਂ ਨੇ

ਟੀਚਰਜ਼ ਦੇ ਡੇਅ ਵਾਲ਼ੇ ਦਿਨ ਫਿਰੋਜ਼ਪੁਰ ਫਾਜ਼ਿਲਕਾ ਸੜਕ ਉਪਰ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਸੀ , ਇਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿਚ

ਆਇਆ ਸੀ ਅਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਚੁੱਕਿਆ ਸੀ  ।
 ਕਾਲਜ  ਸਾਬਕਾ ਵਿਦਿਆਰਥਣ ਮੁਸਕਾਨ ਪੁੱਤਰੀ ਨਾਮਲੂਮ ਵਾਸੀ ਫਿਰੋਜ਼ਪੁਰ ਕੈਂਟ ਅਤੇ ਓਲਡ ਸਟੂਡੈਂਟ ਸੰਜੀਵ ਕੁਮਾਰ ਪੁੱਤਰ ਨਾਮਲੂਮ ਵਾਸੀ ਪੰਜੇ ਕੇ ਉਤਾਡ਼ 

ਅਤੇ 7 - 8 ਜਣੇ ਹੋਰਾਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ  ।
    ਇਸ ਸਬੰਧੀ ਪੁਲਸ ਥਾਣਾ ਅਮੀਰ ਖਾਸ ਵਿੱਚ ਦਰਜ ਹੋਈ FIR ਵਿੱਚ ਮੁਹੰਮਦ ਸਾਜਿਦ ਪੁੱਤਰ ਮੁਹੰਮਦ ਗੁਲਬਾਸ਼ ਵਾਸੀ ਮਕਾਨ ਨੰਬਰ 250

ਸ਼ਾਂਤੀਨਗਰ ਮਨੀਮਾਜਰਾ ਸੈਕਟਰ 13 ਹਾਲਆਬਾਦ ਅਗਰਵਾਲ ਕਲੋਨੀ ਜਲਾਲਾਬਾਦ ਨੇ ਬਿਆਨ ਕੀਤਾ ਹੈ ਕਿ ਬੱਸ ਅੱਡਾ ਮਾਹਮੂ ਜੋਈਆ ਤੋਂ

500 -700 ਮੀਟਰ ਦੀ ਦੂਰੀ ਤੇ ਜਲਾਲਾਬਾਦ ਵਾਲੀ ਸਾਇਡ ਤੇ ਇਹ ਘਟਨਾ  ਵਾਪਰੀ ।
  ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਉਹ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨਕੇ ਹਿਠਾੜ ਵਿਖੇ ਕਾਮਰਸ ਦਾ ਪ੍ਰੋਫੈਸਰ ਹੈ ਅਤੇ ਹਰ ਰੋਜ਼ ਦੀ ਤਰ੍ਹਾਂ

ਮਿਤੀ 02 ਸਤੰਬਰ 2022 ਨੌੰ ਕਾਲਜ ਤੋਂ ਵਾਪਸ ਜਲਾਲਾਬਾਦ ਆ ਰਿਹਾ ਸੀ ਜਦੋਂ ਬੱਸ ਅੱਡਾ ਮਾਹਮੂਜੋਈਆ ਤੋਂ ਉਹ ਥੋੜ੍ਹਾ ਪਿੱਛੇ ਸੀ ਤਾਂ ਜਲਾਲਾਬਾਦ

ਸਾਇਡ ਤੋਂ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੇ ਉਸ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ।
ਉਪਰੋਕਤ ਕੁੜੀ , ਮੁੰਡੇ ਸੰਜੀਵ ਅਤੇ ਮੁਸਕਾਨ ਅਤੇ ਛੇ - ਸੱਤ ਹੋਰ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਗੰਭੀਰ ਫੱਟੜ ਕਰ ਦਿੱਤਾ ।
ਉਹ ਉਸ ਦੀ ਜਾਨ ਲੈਣਾ ਚਾਹੁੰਦੇ ਸਨ  ।
 ਇਸ ਦੌਰਾਨ ਰਾਹਗੀਰਾਂ ਨੇ ਉਸ ਦਾ ਬਚਾਅ ਕਰ ਕੇ ਉਸ ਨੂੰ ਸਿਵਲ ਹਸਪਤਾਲ ਜਲਾਲਾਬਾਦ ਦਾਖਿਲ ਕਰਵਾਇਆ ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ

ਦੇਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ।
   ਇਸ ਸਬੰਧੀ ਪੁਲਿਸ ਥਾਣਾ ਅਮੀਰ ਖਾਸ ਦੇ ਅੰਦਰ ਤਫਤੀਸ਼ ਅਧਿਕਾਰੀ ਵੱਲੋਂ ਸੰਗੀਨ ਧਾਰਾਵਾਂ ਇਰਾਦਾ ਕਤਲ  IPC 307 , 341 , 323, 427 ,148 ,149

ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ ।
      ਤਫਤੀਸ਼ ਅਧਿਕਾਰੀ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ  ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੰਜੀਵ ਵਾਸੀ ਪੰਜੇ ਕੇ ਉਤਾਡ਼ ਕਾਲਜ ਦਾ ਸਾਬਕਾ ਸਟੂਡੈਂਟ ਹੈ  ।
 ਮੁਸਕਾਨ ਵੀ ਇਸ ਤੋਂ ਪਹਿਲਾਂ ਇਸ ਕਾਲਜ ਵਿੱਚ ਬੀਕਾਮ ਦੀ ਵਿਦਿਆਰਥਣ ਸੀ  ।
  ਇਸ ਸਾਲ ਫੇਰ ਉਹ ਬੀ ਕਾਮ ਫਾਈਨਲ ਈਅਰ ਵਿੱਚ ਦਾਖ਼ਲਾ ਲੈਣ ਲਈ ਪੁੱਜੀ ਸੀ ਪਰ ਕਾਲਜ ਵੱਲੋਂ ਉਸ ਦੇ ਪਿਛੋਕੜ ਨੂੰ ਦੇਖਦੇ ਹੋਏ ਜਾਂ ਫਿਰ ਹੋਰ ਕਿਸੇ ਕਾਰਨ ਵੱਸ ਜਦੋਂ ਐਡਮਿਸ਼ਨ ਦੇਣ ਤੋਂ ਨਾਂਹ ਕੀਤੀ ਤਾਂ ਅਗਲੇ ਦਿਨ ਹੀ ਇਹ ਘਟਨਾ ਵਾਪਰ ਗਈ  ।
  ਪ੍ਰੋਫ਼ੈਸਰ ਸਾਜਿਦ ਜੋ ਕਿ ਕਾਮਰਸ ਦੇ ਪ੍ਰੋਫੈਸਰ ਵੀ ਹਨ ਉਨ੍ਹਾਂ ਨੂੰ ਕਾਲਜ ਪ੍ਰਸ਼ਾਸਨ ਪ੍ਰਿੰਸੀਪਾਲ ਵੱਲੋਂ ਡਿਸਿਪਲਿਨ ਇੰਚਾਰਜ ਦਾ ਕਾਰਜਭਾਰ ਵੀ ਸੌਂਪਿਆ ਹੋਇਆ ਸੀ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਕੀਤੀ ਜਾਂਦੀ ਸਖ਼ਤੀ ਕਾਰਨ ਵੀ ਵਿਦਿਆਰਥੀ ਉਨ੍ਹਾਂ ਦੇ ਔਖੇ ਦਿਖਾਈ ਦਿੰਦੇ ਸਨ ।