ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਨੰਨੇ ਲਿਖਾਰੀ ਗੁਰਪ੍ਰੀਤ ਸਿੰਘ ਜਵਾਹਰੇਵਾਲਾ ਦੀ ਕਲਮ ਤੋਂ

news-details

bolda punjab
ਸ਼੍ਰੀ ਮੁਕਤਸਰ ਸਾਹਿਬ , 09 ਸਤੰਬਰ ,
ਸਿਆਣੇ ਆਖਦੇ ਹਨ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਵਾਸ ਕਰਦਾ ਹੈ।  ਤਨ ਅਤੇ ਮਨ ਦੀ ਤੰਦਰੁਸਤੀ ਲਈ ਸਾਡੇ ਜੀਵਨ ਵਿੱਚ ਸਫ਼ਾਈ ਦਾ ਬਹੁਤ ਮਹੱਤਵ ਹੈ। ਜੇਕਰ ਅਸੀਂ ਆਪਣੇ ਆਲੇ- ਦੁਆਲੇ ਦੀ ਸਫ਼ਾਈ ਨਹੀਂ ਰੱਖਾਂਗੇ ਤਾਂ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਸਾਨੂੰ ਪਾਰਕਾਂ, ਮੈਦਾਨਾਂ, ਸੜਕ ਕਿਨਾਰੇ ਆਦਿ ਪਲਾਸਟਿਕ ਦੇ ਲਿਫਾਫੇ, ਬੋਤਲਾਂ ਆਦਿ ਨਹੀਂ ਸੁੱਟਣੇ ਚਾਹੀਦੇ ਕਿਉਂਕਿ ਇਸ ਨੂੰ ਆਵਾਰਾ ਪਸ਼ੂ ਨਾ ਕੇਵਲ ਖਿਲਾਰਦੇ ਹਨ ਸਗੋਂ  ਇਨ੍ਹਾਂ ਨੂੰ ਨਿਗਲ ਜਾਣ ਕਾਰਨ ਉਹ ਮੌਤ ਦੇ ਸ਼ਿਕਾਰ ਵੀ ਹੋ ਜਾਂਦੇ ਹਨ।  ਸਫ਼ਾਈ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ  ਕਰਨੀ ਚਾਹੀਦੀ ਹੈ।  ਜੇਕਰ ਅਸੀਂ ਲਗਾਤਾਰ ਸਫ਼ਾਈ ਦਾ ਧਿਆਨ ਨਾ ਰੱਖਾਂਗੇ ਤਾਂ ਸਾਡੇ ਆਲੇ- ਦੁਆਲੇ ਵਾਤਾਵਰਣ ਵਿੱਚ ਕਈ ਤਰ੍ਹਾਂ ਦੇ ਖਤਰਨਾਕ ਕੀਟਾਣੂ ਪੈਦਾ ਹੋ ਜਾਂਦੇ ਹਨ, ਜੋ ਸਾਡੀ ਆਪਣੀ ਅਤੇ ਸਾਡੇ ਆਲੇ- ਦੁਆਲੇ  ਤੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਜਾਂਦੇ ਹਨ  ਅਤੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਬੁਖਾਰ, ਜ਼ੁਕਾਮ ਆਦਿ ਦੇ ਸ਼ਿਕਾਰ ਹੋ ਸਕਦੇ ਹਾਂ।  ਸਫ਼ਾਈ ਦੇ ਕੇਵਲ ਲਾਭ ਹੀ ਲਾਭ ਹਨ ਇਸ ਨਾਲ ਅਸੀਂ ਖ਼ੁਦ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹਾਂ।  ਸਾਡਾ ਆਲਾ- ਦੁਆਲਾ ਵੀ ਦੇਖਣ ਨੂੰ ਸੋਹਣਾ ਲੱਗਦਾ ਹੈ ਅਤੇ ਸਾਡਾ ਮਨ ਕੰਮਾਂ ਵਿੱਚ ਚੰਗੀ ਤਰ੍ਹਾਂ ਲੱਗਦਾ ਹੈ।

ਗੁਰਪ੍ਰੀਤ ਸਿੰਘ
ਜਮਾਤ ਦਸਵੀਂ
ਸ ਹ ਸ ਜਵਾਹਰੇਵਾਲ਼ਾ
ਸ੍ਰੀ ਮੁਕਤਸਰ ਸਾਹਿਬ।