ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਕਥਿਤ OSD ਜੋਨੀ ਕਪੂਰ ਭੇਜੇ ਕੇਂਦਰੀ ਜੇਲ੍ਹ, ਕੀ ਮੰਤਰੀ ਖਿਲਾਫ਼ ਵੀ ਹੋਵੀਗੀ ਕਾਰਵਾਈ

news-details

 bolda punjab

ਗੁਰੂਹਰਸਹਾਏ / ਫਿਰੋਜ਼ਪੁਰ 12 ਸਤੰਬਰ ,  ਬਹੁਤ ਵੱਡੇ ਮੰਤਰਾਲਿਆਂ ਦੇ ਕੈਬਨਿਟ ਮਨਿਸਟਰ ਫੌਜਾ ਸਿੰਘ ਸਰਾਰੀ  ਦੇ ਕਥਿਤ OSD ਜੋਨੀ ਕਪੂਰ ਪੁੱਤਰ ਨਰੇਸ਼ ਕਪੂਰ ਜਿਸ ਖਿਲਾਫ਼ ਕੱਲ੍ਹ ਪੁਲੀਸ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਚ ਵੱਖ - ਵੱਖ ਧਰਾਵਾਂ ਤਹਿਤ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਸੀ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੇ ਅਦਾਲਤ ਵੱਲੋਂ ਇਸ ਵਿਅਕਤੀ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ  ।
 ਦੱਸਣਯੋਗ ਹੈ ਕਿ ਕੈਬਨਿਟ ਮਨਿਸਟਰ ਫੌਜਾ ਸਿੰਘ ਸਰਾਰੀ ਵੱਲੋਂ ਜੋਨੀ ਕਪੂਰ ਨੂੰ ਆਪਣਾ ਓ ਐੱਸ ਡੀ ਘੋਸ਼ਿਤ ਕੀਤਾ ਗਿਆ ਸੀ  ।
   ਇਹ ਵੱਖਰੀ ਗੱਲ ਹੈ ਕਿ ਭਾਵੇਂ ਕਿ ਉਹ ਇਸ ਸਬੰਧੀ ਕੋਈ ਸਰਕਾਰੀ ਪੱਤਰ ਜਾਰੀ ਨਹੀਂ ਸੀ ਹੋਇਆ ।
  ਬੀਤੇ ਕੱਲ ਪੁਲਸ ਥਾਣਾ ਗੁਰੂਹਰਸਹਾਏ ਦੇ SHO ਵੱਲੋਂ ਜਦੋਂ ਜੋਨੀ ਕਪੂਰ ਨੂੰ ਪੁਲਸ ਥਾਣੇ ਬੁਲਾਇਆ ਗਿਆ ਤਾਂ ਉਹ ਆਪਣੀ ਉਸ ਕਾਰ ਤੇ ਸ਼ਾਨੋ ਸ਼ੌਕਤ ਨਾਲ ਪੁੱਜੇ ਜਿਸ ਉਪਰ ਨੈਸ਼ਨਲ ਫਲੈਗ ਮੰਤਰੀਆਂ ਵਾਂਗੂੰ ਝੂਲ ਰਿਹਾ ਸੀ ।
  ਇਸ ਤੋਂ ਬਾਅਦ ਜੋਨੀ ਕਪੂਰ  ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੇ ਸਮਰਥਕਾਂ ਵੱਲੋਂ ਬਾਹਰ ਹੰਗਾਮਾ ਵੀ ਕੀਤਾ ਗਿਆ ।
  FIR ਦਾ ਵੇਰਵਾ : -
  fir no 229 under section  The Prevention  of insults to national honour act 1971   ( 2 ) ,
IPC 1860 /336 ,170

ਅਧੀਨ ਦੋਸ਼ ਪਾਇਆ ਗਿਆ ਹੈ ਕਿ ਤਫ਼ਤੀਸ਼ ਅਧਿਕਾਰੀ  ASI ਢੋਲਾ ਸਿੰਘ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਚ ਸਿਟੀ ਏਰੀਆ ਗੁਰੂਹਰਸਹਾਏ ਮੋਹਨ ਕੇ ਉਤਾੜ ਗੋਲੂਕਾ ਮੋਹਣ  ਕੇ ਹਿਠਾੜ ਵੱਲ ਰਵਾਨਾ ਹੋਇਆ ਸੀ ਤਾਂ  ਪੁਲਸ ਪਾਰਟੀ ਨੂੰ ਮੁਖ਼ਬਰ ਖਾਸ ਨੇ ਇਸ਼ਾਰਾ ਕਰਕੇ  ਉਸ ਦੀ ਗੱਡੀ ਰੁਕਵਾ ਕੇ ਸੂਚਨਾ ਦਿੱਤੀ ਕਿ ਜੋਨੀ ਕਪੂਰ ਪੁੱਤਰ ਨਰੇਸ਼ ਕਪੂਰ ਵਾਸੀ ਨੇਡ਼ੇ ਗੁਰੂ ਦੁਆਰਾ ਬੇਰ ਸਾਹਿਬ  ਆਪਣੀ ਪ੍ਰਾਈਵੇਟ ਗੱਡੀ ਹੌਂਡਾ ਸਿਟੀ ਨੰਬਰੀ  pb 05Ad 7067 ਕਾਰ ਦੇ ਅੱਗੇ ਕੌਮੀ ਤਿਰੰਗਾ ਝੰਡਾ ਲਾਇਆ ਹੋਇਆ ਹੈ ਜੋ ਤੇਜ਼ ਰਫਤਾਰ ਨਾਲ ਗੱਡੀ ਦਾ ਹੂਟਰ ਮਾਰਦਾ ਹੋਇਆ ਗੋਲੂ ਕਾ  ਮੋੜ ਤੋਂ ਗੁਰੂ ਹਰਸਾਹਾਏ ਨੂੰ ਆ ਰਿਹਾ ਹੈ ਜੇਕਰ ਦਾਣਾ ਮੰਡੀ ਗੇਟ ਨੰਬਰ ਦੋ ਗੁਰੂਹਰਸਾਏ  ਉੱਪਰ ਹੁਣ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਗੱਡੀ ਸਮੇਤ ਕਾਬੂ ਆ ਸਕਦਾ ਹੈ ।
 
 ਸੂਚਨਾ  ਠੋਸ ਤੇ ਭਰੋਸੇਯੋਗ ਹੋਣ ਕਰਕੇ ਮਸੂਮਾਂ ਜੋਨੀ ਕਪੂਰ ਵੱਧ ਨੂੰ ਆਪਣੀ  ਗੱਡੀ ਪਰ ਕੌਮੀ ਤਿਰੰਗਾ ਲਹਿਰਾਉਣ ਦਾ ਕੋਈ ਅਧਿਕਾਰ ਨਾ ਹੋਣ ਕਰਕੇ    The prevention of insult of national honour act 1971
 ਧਾਰਾ 2 ਅਤੇ ਆਈ ਪੀ ਸੀ ਦੀਆਂ ਧਰਾਵਾਂ 336 , 170  ਦਾ  ਅਰੋਪੀ ਹੋਣਾ ਪਾਇਆ ਗਿਆ ਹੈ ।
  ਤਫ਼ਤੀਸ਼ ਅਧਿਕਾਰੀ ਵੱਲੋਂ ਅੱਜ ਸਥਾਨਕ ਅਦਾਲਤ ਵਿਚ ਇਸ ਵਿਅਕਤੀ ਨੂੰ ਪੇਸ਼ ਕੀਤਾ ਗਿਆ , ਅਦਾਲਤ ਵੱਲੋਂ ਇਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ  ।
  ਇੱਥੇ ਹੁਣ ਵੱਡਾ ਸਵਾਲ ਇਹ ਸਾਹਮਣੇ ਆਣ ਖੜ੍ਹਾ ਹੋਇਆ ਹੈ ਕਿ ਆਖ਼ਰਕਰ ਕੈਬਨਿਟ ਵਜ਼ੀਰ ਪੰਜਾਬ ਵੱਲੋਂ ਘੋਸ਼ਿਤ ਕੀਤੇ ਆਪਣੇ ਓਐੱਸਡੀ ਖ਼ਿਲਾਫ਼ ਹੋਏ ਕਾਨੂੰਨੀ ਕਾਰਵਾਈ ਅਤੇ ਉਸ ਦੇ ਚਾਚੇ ਤਰਸੇਮ ਲਾਲ ਕਪੂਰ ਨਾਲ ਇੱਕ ਸਰਕਾਰੀ ਐਮਰਜੈਂਸੀ ਤੋਂ ਅਨਾਜ ਦੀ ਢੋਆ ਢੁਆਈ ਸੰਬੰਧੀ ਬਲੈਕਮੇਲ ਕਰ ਕੇ ਪੈਸੇ ਲੈਣ ਦੇ ਰਿਕਾਰਡ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਭਗਵੰਤ ਮਾਨ ਸਰਕਾਰ ਆਪਣੇ ਇਸ ਮੰਤਰੀ ਖ਼ਿਲਾਫ਼ ਵੀ ਇਨਕੁਆਰੀ ਖੋਲ੍ਹੇਗੀ ਜਾਂ ਫਿਰ  ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੀਆਂ ਗੱਲਾਂ ਇਕ ਜੁਮਲਾ ਹੀ ਸਾਬਿਤ ਹੋਣਗੀਆਂ  ??