ਤਾਜ਼ਾ ਖਬਰਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਬਸਤੀ ਆਸਾ ਸਿੰਘ ਗਰਾਮ ਪੰਚਾਇਤ ਦੀ ਵਾਗਡੋਰ ਹੁਣ ਮਨਜੀਤ ਕੌਰ ਹੱਥ   ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ - ਏ - ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਵਿਜੀਲੈਂਸ ਵੱਲੋਂ ਸੲਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ , ਬੀ ਡੀ ਪੀ ਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ  ਰਾਹੁਲ ਭੰਡਾਰੀ ਨੇ ਸੂਚਨਾ ਤੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ  ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਕਾਰਣ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ ;  ਡਿਪਟੀ ਕਮਿਸ਼ਨਰ ਬਲਦੀਪ ਕੌਰ   ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ  28 ਸਤੰਬਰ ਨੂੰ ਕਰਨਗੇ ਉਦਘਾਟਨ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜੂਰ: ਮੀਤ ਹੇਅਰ

ਗੁਰਨਾਮ ਸਿੰਘ ਦੀ ਕਲਮ ਤੋਂ , ਜੀਵਨ ਕਵਚ ਹੈ ਓਜ਼ੋਨ ਪਰਤ 

news-details

 bolda punjab
ਸ਼੍ਰੀ ਮੁਕਤਸਰ ਸਾਹਿਬ 17 ਸਤੰਬਰ  , 

ਸੂਰਜ ਤੋਂ ਆਉਣ ਵਾਲੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਛਤਰੀ ਵਾਂਗ  ਰੋਕਣ ਵਾਲੀ ਓਜ਼ੋਨ ਪਰਤ ਧਰਤੀ ਉੱਪਰ ਮਨੁੱਖ ਅਤੇ ਜੀਵ ਜੰਤੂਆਂ ਦੇ ਜੀਵਨ ਲਈ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ।  ਇਹ ਪਰਤ ਧਰਤੀ ਤੋਂ ਪੰਦਰਾਂ ਤੋਂ ਤੀਹ ਕਿਲੋਮੀਟਰ ਉੱਪਰ ਪਾਈ ਜਾਂਦੀ ਹੈ ਜੋ ਸਾਨੂੰ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ।  ਜੇਕਰ ਓਜ਼ੋਨ ਪਰਤ ਨਾ ਹੁੰਦੀ ਤਾਂ ਧਰਤੀ ਉੱਪਰ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਸੀ।  ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਤੋਂ ਇਹ ਗੱਲ ਸਿੱਧ ਹੋਈ ਹੈ ਕਿ ਵਾਯੂਮੰਡਲ ਵਿਚਲੀ ਓਜ਼ੋਨ ਪਰਤ ਹੌਲੀ-ਹੌਲੀ ਪਤਲੀ ਹੁੰਦੀ ਜਾ ਰਹੀ ਹੈ। ਅੰਟਾਰਟਿਕਾ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਕੁਝ ਹਿੱਸਿਆਂ ਉਪਰ ਓਜ਼ੋਨ ਪਰਤ ਵਿੱਚ ਛੇਕ ਪਾਏ ਗਏ ਹਨ,  ਜਿਸ ਦਾ ਮੁੱਖ ਕਾਰਨ ਮਨੁੱਖ ਦੀ ਵਾਤਾਵਰਨ ਵਿੱਚ ਦਖਲਅੰਦਾਜ਼ੀ,  ਉਦਯੋਗਿਕ ਵਿਕਾਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲੇ ਖਤਰਨਾਕ ਧੂੰਏਂ ਅਤੇ ਰਸਾਇਣ ਮੁੱਖ ਹਨ।  ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਨਾਂ ਵਿਚ ਕਲੋਰੋ ਫਲੋਰੋ ਕਾਰਬਨ ਇੱਕ ਅਜਿਹੀ ਗੈਸ ਹੈ ਜੋ ਸਭ ਤੋਂ ਵੱਧ ਜ਼ਿੰਮੇਵਾਰ ਹੈ।  ਸਾਡੇ ਦੁਆਰਾ ਵਰਤੇ ਜਾਂਦੇ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰ ਸਭ ਤੋਂ ਵੱਧ ਜ਼ਿੰਮੇਵਾਰ ਹਨ।  ਸੰਯੁਕਤ ਰਾਸ਼ਟਰ ਸੰਘ ਵੱਲੋਂ ਓਜ਼ੋਨ ਪਰਤ ਵਿਚਲੇ ਛੇਕ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕੁਝ ਦੇਸ਼ਾਂ ਨਾਲ ਸਮਝੌਤੇ ਕੀਤੇ ਗਏ  ਜਿਸ ਅਨੁਸਾਰ ਕਲੋਰੋਫਲੋਰੋ ਕਾਰਬਨ ਦਾ ਉਤਪਾਦਨ ਅਤੇ ਪ੍ਰਯੋਗ ਨੂੰ ਸੀਮਤ ਕਰਨ ਲਈ ਉਪਰਾਲੇ ਕੀਤੇ ਜਾਣ  ਉੱਤੇ ਜ਼ੋਰ ਦਿੱਤਾ ਗਿਆ।  ਓਜ਼ੋਨ ਪਰਤ ਨੂੰ ਬਚਾਉਣ ਲਈ ਦੁਨੀਆ ਭਰ ਵਿੱਚ ਜਾਗਰੂਕਤਾ ਅਭਿਆਨ ਚਲਾਏ ਗਏ ਅਤੇ ਇਸ ਦੇ ਕੁਝ ਸਾਰਥਕ ਸਿੱਟੇ ਵੀ ਦੇਖਣ ਨੂੰ ਮਿਲੇ।  ਉਦਯੋਗਿਕ ਵਿਕਾਸ ਅਤੇ ਜੰਗਲਾਂ ਦੀ ਕਟਾਈ ਨੇ ਵਾਤਾਵਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ। ਖ਼ਤਰਨਾਕ ਰਸਾਇਣਾਂ ਅਤੇ ਗੈਸਾਂ ਦੇ ਹਵਾ ਵਿਚ ਫੈਲਣ ਨਾਲ ਹਵਾ ਪ੍ਰਦੂਸ਼ਣ ਵਧ ਗਿਆ,  ਜਿਸ ਨਾਲ ਓਜ਼ੋਨ ਪਰਤ ਦਿਨੋਂ ਦਿਨ ਪਤਲੀ ਹੋਣ ਲੱਗੀ।  ਓਜ਼ੋਨ ਪਰਤ ਦਾ ਦਿਨੋਂ ਦਿਨ ਖ਼ਤਮ ਹੋਣਾ ਮਨੁੱਖ, ਬਨਸਪਤੀ ਅਤੇ ਜੀਵ ਜੰਤੂਆਂ ਲਈ ਖ਼ਤਰਨਾਕ ਹੈ।  ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨਾਲ ਮਨੁੱਖ ਦੇ ਸਰੀਰ ਵਿੱਚ ਚਮੜੀ ਦਾ ਕੈਂਸਰ, ਅੱਖਾਂ ਦੇ ਰੋਗ ਅਤੇ ਹੋਰ ਕਈ ਤਰ੍ਹਾਂ ਦੀਆਂ ਜਾਨਲੇਵਾ ਬੀਮਾਰੀਆਂ ਪੈਦਾ ਹੋਣ ਲੱਗ ਪਈਆਂ ਹਨ।  ਬਹੁਤ ਸਾਰੀਆਂ ਪ੍ਰਜਾਤੀਆਂ ਅੰਤ ਦੀ ਕਗਾਰ ਤੇ ਪਹੁੰਚ ਚੁੱਕੀਆਂ ਹਨ।  ਵਾਤਾਵਰਨ ਵਿਚ ਬਹੁਤ ਵੱਡੇ ਪੱਧਰ ਤੇ ਬਦਲਾਅ ਆ ਗਏ ਹਨ। ਧਰਤੀ ਦਾ ਤਾਪਮਾਨ ਦਿਨੋ-ਦਿਨ ਵਧ ਰਿਹਾ ਹੈ,  ਜਿਸ ਨਾਲ ਧਰਤੀ ਉਪਰਲਾ ਸੰਪੂਰਨ ਜਨਜੀਵਨ ਖ਼ਤਰੇ ਦੇ ਕੰਢੇ ਉਪਰ ਪਹੁੰਚ ਚੁੱਕਿਆ ਹੈ।  ਸਰਕਾਰਾਂ ਵੱਲੋਂ ਆਪਣੇ ਪੱਧਰ ਉਪਰ ਉਪਰਾਲੇ ਕੀਤੇ ਜਾ ਰਹੇ ਹਨ। ਪਰ ਨਾਲ ਹੀ ਹਰ ਇਕ ਆਮ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ  ਅਜਿਹੀਆਂ ਵਸਤੂਆਂ ਦੇ ਉਤਪਾਦਨ ਅਤੇ ਇਸਤੇਮਾਲ ਨੂੰ ਘੱਟ ਕਰੇ ਜਿਸ ਨਾਲ ਕਲੋਰੋ ਫਲੋਰੋ ਕਾਰਬਨ ਦਾ ਪ੍ਰਯੋਗ ਹੁੰਦਾ ਹੈ।  ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਮਾਤਰਾ ਬਣੀ ਰਹੇ ਅਤੇ ਓਜ਼ੋਨ ਅਣੂਆਂ ਦਾ ਨਿਰਮਾਣ ਹੁੰਦਾ ਰਹੇ। ਇਸ ਨਾਲ ਓਜ਼ੋਨ ਪਰਤ ਮਜ਼ਬੂਤ  ਹੁੰਦੀ ਰਹੇਗੀ।  ਕੇਵਲ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਪਰ ਜੀਵਨ ਲਈ ਅਨੁਕੂਲ ਹਾਲਾਤ ਸੰਭਵ ਹਨ। ਜੇਕਰ ਅਸੀਂ  ਆਪਣੇ ਵਾਤਾਵਰਨ ਅਤੇ ਓਜ਼ੋਨ ਪਰਤ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਉੱਪਰ ਜੀਵਨ ਅਲੋਪ ਹੋ ਜਾਵੇਗਾ  ਅਤੇ ਸਾਡਾ ਵਿਕਾਸ ਸਾਡੇ ਲਈ ਵਿਨਾਸ਼ ਸਾਬਤ ਹੋਵੇਗਾ।

ਗੁਰਨਾਮ ਸਿੰਘ,ਪੰਜਾਬੀ ਮਾਸਟਰ
ਸ ਹ ਸ ਜਵਾਹਰੇਵਾਲਾ ਸ੍ਰੀ ਮੁਕਤਸਰ ਸਾਹਿਬ।